Latest News
ਪੁਲਸ ਵਿਰੁੱਧ ਦਿੱਲੀ ਦੇ ਵਕੀਲਾਂ ਦਾ ਜਵਾਬੀ ਐਕਸ਼ਨ

Published on 06 Nov, 2019 11:43 AM.


ਨਵੀਂ ਦਿੱਲੀ : ਰਾਜਧਾਨੀ ਦੀਆਂ ਪੰਜ ਜ਼ਿਲ੍ਹਾ ਅਦਾਲਤਾਂ ਦੇ ਵਕੀਲਾਂ ਨੇ ਬੁੱਧਵਾਰ ਕੰਮ ਠੱਪ ਕਰਕੇ ਮੁਜ਼ਾਹਰੇ ਕੀਤੇ। ਬੀਤੇ ਦਿਨੀਂ ਤੀਸ ਹਜ਼ਾਰੀ ਕੋਰਟ ਵਿਚ ਵਕੀਲਾਂ ਤੇ ਪੁਲਸ ਦੀ ਝੜਪ ਤੋਂ ਬਾਅਦ ਪੁਲਸ ਵਾਲਿਆਂ ਵੱਲੋਂ ਮੰਗਲਵਾਰ ਕੀਤੇ ਗਏ ਮੁਜ਼ਾਹਰੇ ਦੇ ਬਾਅਦ ਵਕੀਲਾਂ ਨੇ ਜਵਾਬੀ ਐਕਸ਼ਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਪੁਲਸ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਰੋਹਿਣੀ ਕੋਰਟ ਕੰਪਲੈਕਸ ਵਿਚ ਉਸ ਵੇਲੇ ਅਫਰਾ-ਤਫਰੀ ਮਚ ਗਈ, ਜਦੋਂ ਇਕ ਵਕੀਲ ਬਿਲਡਿੰਗ ਦੇ ਉੱਪਰ ਚੜ੍ਹ ਕੇ ਖੁਦਕੁਸ਼ੀ ਦੀ ਧਮਕੀ ਦੇਣ ਲੱਗ ਪਿਆ। ਉਸ ਨੂੰ ਕਾਫੀ ਚਿਰ ਬਾਅਦ ਮਸਾਂ ਥੱਲੇ ਲਾਇਆ ਗਿਆ। ਇਥੇ ਹੀ ਇਕ ਵਕੀਲ ਨੇ ਖੁਦ 'ਤੇ ਪੈਟਰੋਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਹ ਆਤਮ-ਸਨਮਾਨ ਦੀ ਲੜਾਈ ਲੜ ਰਹੇ ਹਨ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper