Latest News
ਸਿੱਧੂ ਨੂੰ ਹਰੀ ਝੰਡੀ

Published on 07 Nov, 2019 11:13 AM.


ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਹੈ। ਉਹ ਕਰਤਾਰਪੁਰ ਲਾਂਘੇ ਰਾਹੀਂ ਜਾਣਗੇ। ਉਨ੍ਹਾ ਨੂੰ ਇਮਰਾਨ ਖਾਨ ਨੇ ਸੱਦਿਆ ਹੈ। ਪਾਕਿਸਤਾਨ ਨੇ ਵੀ ਵੀਰਵਾਰ ਕਿਹਾ ਕਿ ਉਸਨੇ ਸਿੱਧੂ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਪਾਕਿਸਤਾਨ ਜਾਣ ਦੀ ਆਗਿਆ ਲਈ ਵਿਦੇਸ਼ ਮੰਤਰਾਲੇ ਨੂੰ ਤੀਜੀ ਚਿੱਠੀ ਲਿਖੀ ਸੀ। ਪਹਿਲੀ ਚਿੱਠੀ ਵਿਚ ਉਨ੍ਹਾ ਇਮਰਾਨ ਖਾਨ ਦੇ ਸੱਦੇ ਦੀ ਕਾਪੀ ਨੱਥੀ ਕੀਤੀ ਸੀ। ਦੂਜੀ ਚਿੱਠੀ ਵਿਚ ਕਿਹਾ ਸੀ ਕਿ ਉਹ ਨਿਮਰਤਾ ਸਹਿਤ 9 ਨਵੰਬਰ ਨੂੰ ਸਵੇਰੇ ਸਾਢੇ 9 ਵਜੇ ਲਾਂਘੇ ਰਾਹੀਂ ਦੂਜੇ ਪਾਸੇ ਜਾਣਾ ਚਾਹੁੰਦੇ ਹਨ ਕਿਉਂਕਿ ਲਾਂਘੇ ਦਾ ਉਦਘਾਟਨ 11 ਵਜੇ ਹੋਣਾ ਹੈ। ਉਨ੍ਹਾ ਤੀਜੀ ਚਿੱਠੀ ਵਿਚ ਲਿਖਿਆ ਹੈ, ''ਜੇ ਸਰਕਾਰ ਨੂੰ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੇ, ਮੈਂ ਇਕ ਜ਼ਿੰਮੇਦਾਰ ਨਾਗਰਿਕ ਦੇ ਤੌਰ 'ਤੇ ਉਥੇ ਨਹੀਂ ਜਾਵਾਂਗਾ। ਪਰ ਮੇਰੀ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਹਜ਼ਾਰਾਂ ਸਿੱਖ ਭਗਤਾਂ ਦੀ ਤਰ੍ਹਾਂ ਯੋਗ ਵੀਜ਼ੇ ਨਾਲ ਪਾਕਿਸਤਾਨ ਜਾਵਾਂਗਾ।''

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper