Latest News
ਸਾਰੇ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ

Published on 07 Nov, 2019 11:14 AM.


ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਕਿਹਾ ਕਿ ਸਮਝੌਤੇ ਮੁਤਾਬਕ ਪਾਸਪੋਰਟ ਜ਼ਰੂਰੀ ਹੈ।
ਉਹ ਪਾਸਪੋਰਟ ਜਾਂ ਪਾਸਪੋਰਟ ਤੋਂ ਬਿਨਾਂ ਦਰਸ਼ਨਾਂ ਬਾਰੇ ਪਾਕਿਸਤਾਨ ਤੋਂ ਆਈਆਂ ਖਬਰਾਂ ਬਾਰੇ ਭਾਰਤ ਦੀ ਪੁਜ਼ੀਸ਼ਨ ਸਪੱਸ਼ਟ ਕਰ ਰਹੇ ਸੀ। ਪਿਛਲੇ ਦਿਨੀਂ ਇਮਰਾਨ ਖਾਨ ਨੇ ਕਿਹਾ ਸੀ ਕਿ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਦੀ ਲੋੜ ਨਹੀਂ। ਬੁੱਧਵਾਰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਗਫੂਰ ਨੇ ਕਿਹਾ ਕਿ ਪਾਸਪੋਰਟ ਜ਼ਰੂਰੀ ਹੋਵੇਗਾ। ਰਵੀਸ਼ ਕੁਮਾਰ ਮੁਤਾਬਕ ਸਮਝੌਤੇ 'ਚ ਕੋਈ ਇਕ ਧਿਰ ਤਬਦੀਲੀ ਨਹੀਂ ਕਰ ਸਕਦੀ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper