Latest News
ਰੇਲਵੇ ਨੂੰ 'ਯਮਰਾਜ' ਦਾ ਸਹਾਰਾ!

Published on 07 Nov, 2019 11:19 AM.


ਮੁੰਬਈ : ਵੈਸੇ ਤਾਂ ਲੋਕ 'ਯਮਰਾਜ' ਤੋਂ ਦੂਰ ਰਹਿਣਾ ਚਾਹੁੰਦੇ ਹਨ, ਪਰ ਭਾਰਤੀ ਰੇਲਵੇ ਵੱਲੋਂ ਇਸ ਜ਼ਰੀਏ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਸਲ 'ਚ ਭਾਰਤੀ ਰੇਲਵੇ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਯਮਰਾਜ ਦਾ ਕਰੈਕਟਰ ਲੋਕਾਂ ਨੂੰ ਰੇਲਵੇ ਸੁਰੱਖਿਆ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਤਸਵੀਰਾਂ ਮੁੰਬਈ ਦੀਆਂ ਹਨ। ਰੇਲਵੇ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ, ਅਣਅਧਿਕਾਰਤ ਤਰੀਕੇ ਨਾਲ ਰੇਲਵੇ ਲਾਈਨਾਂ ਨੂੰ ਕਰਦੇ ਹਾਂ ਤਾਂ ਸਾਹਮਣੇ ਯਮਰਾਜ ਖੜਾ ਹੈ। ਮੁੰਬਈ 'ਚ ਪੱਛਮੀ ਰੇਲਵੇ ਵੱਲੋਂ ਆਰ ਪੀ ਐੱਫ਼ ਦੇ ਨਾਲ ਮਿਲ ਕੇ 'ਯਮਰਾਜ' ਦੇ ਕਰੈਕਟਰ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

258 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper