Latest News
ਭਾਜਪਾ ਦੀ ਗੱਲ ਬਣੀ ਨਹੀਂ, ਫੜਨਵੀਸ ਦਾ ਅਸਤੀਫਾ

Published on 08 Nov, 2019 10:50 AM.


ਮੁੰਬਈ : ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨੂੰ ਆਪਣੀਆਂ ਸ਼ਰਤਾਂ 'ਤੇ ਮਨਾਉਣ ਵਿਚ ਨਾਕਾਮ ਰਹਿਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਸਤੀਫਾ ਸੌਂਪ ਦਿੱਤਾ। ਰਾਜਪਾਲ ਨੇ ਉਨ੍ਹਾ ਨੂੰ ਨਵੀਂ ਸਰਕਾਰ ਬਣਨ ਤੱਕ ਕੰਮ ਕਰਦੇ ਰਹਿਣ ਲਈ ਕਿਹਾ ਹੈ। ਫੜਨਵੀਸ ਨੇ ਅਸਤੀਫੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਕਈ ਫੋਨ ਕੀਤੇ, ਪਰ ਉਨ੍ਹਾ ਚੁੱਕੇ ਨਹੀਂ। ਸ਼ਿਵ ਸੈਨਾ ਆਗੂਆਂ ਨੇ ਪ੍ਰਧਾਨ ਮੰਤਰੀ ਵਿਰੁੱਧ ਬਿਆਨ ਦੇ ਕੇ ਉਨ੍ਹਾ ਦਾ ਦਿਲ ਦੁਖਾਇਆ। ਦੂਜੇ ਪਾਸੇ ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਬਾਅਦ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਉਨ੍ਹਾ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਖਿਲਾਫ ਬਿਆਨਬਾਜ਼ੀ ਨਹੀਂ ਕੀਤੀ। ਇਸ ਦੇ ਨਾਲ ਹੀ ਭਾਜਪਾ ਦਾ ਇਤਿਹਾਸ ਹੈ ਕਿ ਉਹ ਦੋਨੋਂ ਆਗੂਆਂ ਦੀ ਨੁਕਤਾਚੀਨੀ ਕਰਨ ਵਾਲਿਆਂ ਨਾਲ ਵੀ ਗਠਜੋੜ ਕਰਦੀ ਰਹੀ ਹੈ। ਉਨ੍ਹਾ ਇਹ ਵੀ ਕਿਹਾ, 'ਅਸੀਂ ਵੀ ਸਰਕਾਰ ਬਣਾ ਸਕਦੇ ਹਾਂ ਅਤੇ ਸ਼ਿਵ ਸੈਨਾ ਦਾ ਸੀ ਐੱਮ ਹੋ ਸਕਦਾ ਹੈ। ਸਭ ਨਾਲ ਗੱਲਬਾਤ ਚੱਲ ਰਹੀ ਹੈ, ਚਿੰਤਾ ਨਾ ਕਰੋ।'

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper