Latest News
ਮਹਾਰਾਸ਼ਟਰ 'ਚ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ

Published on 09 Nov, 2019 11:29 AM.


ਮੁੰਬਈ : ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਸ਼ਨੀਵਾਰ ਅਸੰਬਲੀ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਭਾਜਪਾ ਦੇ ਆਗੂ ਦੇਵੇਂਦਰ ਫੜਨਵੀਸ ਨੂੰ ਕਿਹਾ ਕਿ ਜੇ ਉਹ ਸਰਕਾਰ ਬਣਾਉਣ ਦੀ ਇੱਛਾ ਰੱਖਦੇ ਹਨ ਤੇ ਕਾਬਲ ਹਨ ਤਾਂ ਉਨ੍ਹਾ ਨੂੰ ਦੱਸਣ।
ਅਸੰਬਲੀ ਦੀ ਮਿਆਦ ਸ਼ਨੀਵਾਰ ਅੱਧੀ ਰਾਤ ਖਤਮ ਹੋਣ ਵਾਲੀ ਸੀ। ਸ਼ੁੱਕਰਵਾਰ ਅਸਤੀਫਾ ਦੇਣ ਤੋਂ ਬਾਅਦ ਗਵਰਨਰ ਨੇ ਫੜਨਵੀਸ ਨੂੰ ਨਵੀਂ ਸਰਕਾਰ ਬਣਨ ਤਕ ਕੰਮਚਲਾਊ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣ ਲਈ ਕਿਹਾ ਸੀ। 288 ਮੈਂਬਰੀ ਅਸੰਬਲੀ ਲਈ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ ਪਰ ਸਹਿਯੋਗੀ ਸ਼ਿਵ ਸੈਨਾ ਵੱਲੋਂ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦੀ ਸ਼ਰਤ ਰੱਖਣ ਕਾਰਨ ਉਸਨੇ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਪੇਸ਼ ਕੀਤਾ ਅਤੇ ਫੜਨਵੀਸ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਹੋਰਨਾਂ ਪਾਰਟੀਆਂ ਲਈ ਦਾਅਵਾ ਕਰਨ ਦਾ ਰਾਹ ਖੁੱਲ੍ਹ ਗਿਆ। 54 ਸੀਟਾਂ ਵਾਲੀ ਐਨ ਸੀ ਪੀ ਤੇ 44 ਸੀਟਾਂ ਵਾਲੀ ਕਾਂਗਰਸ ਨੇ ਇਸ਼ਾਰਾ ਦਿੱਤਾ ਹੈ ਕਿ ਜੇ 56 ਸੀਟਾਂ ਵਾਲੀ ਸ਼ਿਵ ਸੈਨਾ ਦਾਅਵਾ ਕਰਦੀ ਹੈ ਤਾਂ ਉਹ ਉਸ ਦੀ ਹਮਾਇਤ ਕਰ ਸਕਦੀਆਂ ਹਨ। ਸੂਤਰਾਂ ਮੁਤਾਬਕ ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਭਕੋਨੀ ਦੀ ਰਾਇ ਲੈਣ ਤੋਂ ਬਾਅਦ ਗਵਰਨਰ ਨੇ ਫੜਨਵੀਸ ਨੂੰ ਚਿੱਠੀ ਭੇਜੀ।

241 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper