Latest News
ਇਮਰਾਨ ਦਿਲ ਜਿੱਤ ਕੇ ਦੁਨੀਆ ਜਿੱਤਣ ਵਾਲਾ ਸਿਕੰਦਰ : ਸਿੱਧੂ

Published on 09 Nov, 2019 11:31 AM.


ਕਰਤਾਰਪੁਰ : ਲਾਂਘੇ ਦੇ ਉਦਘਾਟਨ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਮਿੱਤਰ ਇਮਰਾਨ ਖਾਨ ਦੀ ਸ਼ਾਨ ਵਿਚ ਕਸੀਦੇ ਪੜ੍ਹੇ। ਉਨ੍ਹਾ ਆਪਣੀ ਤਕਰੀਰ ਵਿਚ ਕਿਹਾ, 'ਹੈ ਸਮਯ ਨਦੀ ਕੀ ਬਾੜ੍ਹ ਕਿ ਅਕਸਰ ਸਬ ਬਹ ਜਾਯਾ ਕਰਤੇ ਹੈਂ, ਹੈ ਸਮਯ ਬੜਾ ਤੂਫਾਨ ਪ੍ਰਬਲ ਪਰਵਤ ਭੀ ਝੁਕ ਜਾਯਾ ਕਰਤੇ ਹੈਂ, ਅਕਸਰ ਦੁਨੀਆ ਕੇ ਲੋਗ ਸਮਯ ਮੇਂ ਚੱਕਰ ਖਾਯਾ ਕਰਤੇ ਹੈਂ, ਪਰ ਕੁਛ ਇਮਰਾਨ ਖਾਨ ਜੈਸੇ ਹੋਤੇ ਹੈਂ, ਜੋ ਇਤਿਹਾਸ ਬਨਾਯਾ ਕਰਤੇ ਹੈਂ।' ਉਨ੍ਹਾ ਕਿਹਾ ਕਿ ਉਹ ਆਪਣੇ ਦੋਸਤ ਇਮਰਾਨ ਖਾਨ ਦਾ 14 ਕਰੋੜ ਸਿੱਖਾਂ ਵੱਲੋਂ ਸ਼ੁਕਰੀਆ ਕਰ ਰਹੇ ਹਨ।
ਉਨ੍ਹਾ ਕਿਹਾ, 'ਸਿਕੰਦਰ ਨੇ ਡਰਾ ਕੇ ਦੁਨੀਆ ਜਿੱਤੀ ਸੀ, ਇਮਰਾਨ ਖਾਨ ਸਾਹਿਬ ਤੁਸੀਂ ਉਹ ਸਿਕੰਦਰ ਹੋ, ਜਿਸ ਨੇ ਦਿਲ ਜਿੱਤ ਕੇ ਦੁਨੀਆ ਜਿੱਤੀ ਹੈ।' ਉਨ੍ਹਾ ਕਿਹਾ ਕਿ ਵੰਡ ਦੇ ਬਾਅਦ ਪਹਿਲੀ ਵਾਰ ਸਰਹੱਦਾਂ ਟੁੱਟੀਆਂ ਹਨ। ਇਮਰਾਨ ਖਾਨ ਦੇ ਯੋਗਦਾਨ ਨੂੰ ਕੋਈ ਨਕਾਰ ਨਹੀਂ ਸਕਦਾ। ਉਨ੍ਹਾ ਕਿਹਾ, 'ਮੈਂ ਮੋਦੀ ਜੀ ਨੂੰ ਵੀ ਇਸ ਲਈ ਸ਼ੁਕਰੀਆ ਕਹਿੰਦਾ ਹਾਂ। ਮੈਂ ਮੋਦੀ ਸਾਹਿਬ ਨੂੰ ਵੀ ਮੁੰਨਾਭਾਈ ਵਾਲੀ ਝੱਪੀ ਘੱਲ ਰਿਹਾ ਹਾਂ।'
ਇਸ ਮੌਕੇ ਸਿੱਧੂ ਨੇ ਲਾਂਘੇ ਨੂੰ 'ਮੁਹੱਬਤ ਦਾ ਪ੍ਰਤੀਕ' ਦੱਸਦਿਆਂ ਕਿਹਾ, 'ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਹੈ ਤੇ ਮੇਰੀ ਜੱਫੀ ਵੀ ਮੁਹੱਬਤ ਹੈ। ਪਾਰਸ ਤੇ ਬਾਬੇ ਨਾਨਕ ਦਾ ਕੋਈ ਤੋਲ ਨਹੀਂ। ਮੇਰੇ ਬਾਬੇ ਦੇ ਘਰ ਦਾ ਦਰਸ਼ਨ ਸਵਰਗ ਵਰਗਾ ਹੈ। ਮੈਂ ਤਾਂ ਬਸ ਬਾਬੇ ਦੇ ਘਰ ਦੇ ਨੌਕਰ ਹਾਂ, ਜਿਹਨੇ ਤੇਰਾ-ਤੇਰਾ ਤੋਲਿਆ, ਉਹਦੇ ਘਰ 'ਚ ਮੇਰਾ-ਮੇਰਾ ਕਿੱਥੇ।'
ਇਮਰਾਨ ਖਾਨ ਨੇ ਸਿੱਧੂ ਬਾਰੇ ਕਿਹਾ ਕਿ ਉਹ ਬਹੁਤ ਹੀ ਨੇਕ ਤਬੀਅਤ ਦੇ ਮਾਲਕ ਹਨ। ਉਨ੍ਹਾ ਜੋ ਸ਼ਾਇਰੀ ਕੀਤੀ ਹੈ, ਉਹ ਦਿਲੋਂ ਕੀਤੀ ਹੈ, ਉਨ੍ਹਾ 'ਚ ਰੱਬ ਵਸਦਾ ਹੈ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper