Latest News
ਪਹਾੜਾਂ 'ਤੇ ਬਰਫ਼ਬਾਰੀ, ਉਤਰੀ ਭਾਰਤ 'ਚ ਮੌਸਮ ਠੰਢਾ

Published on 10 Nov, 2019 11:10 AM.


ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ, ਸਪਿਤੀ ਅਤੇ ਕਿਨੌਰ ਜ਼ਿਲ੍ਹੇ 'ਚ ਬੀਤੇ ਕਈ ਦਿਨਾਂ ਤੋਂ ਜਾਰੀ ਬਰਫ਼ਬਾਰੀ ਨਾਲ ਉਤਰ ਭਾਰਤ ਦਾ ਮੌਸਮ ਠੰਢਾ ਬਣਿਆ ਹੋਇਆ ਹੈ। ਲਾਹੌਲ,ਸਪਿਤੀ ਦੇ ਰੋਹਤਾਂਗ ਦਰੇ 'ਤੇ ਐਤਵਾਰ ਨੂੰ ਬਰਫ਼ਬਾਰੀ ਦੇਖਣ ਨੂੰ ਮਿਲੀ। ਇਸ ਦੌਰਾਨ ਸੜਕਾਂ ਅਤੇ ਲੋਕਾਂ ਦੇ ਘਰਾਂ 'ਤੇ ਬਰਫ਼ ਦੀ ਚਾਦਰ ਜੰਮ ਗਈ ਹੈ। ਕਈ ਸਥਾਨਾਂ 'ਤੇ ਸੜਕੀ ਆਵਾਜਾਈ ਠੱਪ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ। ਭਾਰੀ ਬਰਫ਼ਬਾਰੀ ਦੇ ਚਲਦੇ ਆਵਾਜਾਈ 'ਚ ਰੁਕਾਵਟ ਆਉਣ ਤੋਂ ਬਾਅਦ ਜੇ ਸੀ ਬੀ ਮਸ਼ੀਨਾਂ ਨਾਲ ਸੜਕਾਂ 'ਤੇ ਜੰਮੀ ਬਰਫ਼ ਹਟਾਈ ਗਈ। ਲਾਹੌਲ ਘਾਟੀ 'ਚ ਬਰਫ਼ਬਾਰੀ ਤੋਂ ਬਾਅਦ ਤਾਪਮਾਨ 'ਚ ਭਾਰੀ ਗਿਰਾਵਟ ਕਾਰਨ ਪੀਣ ਵਾਲਾ ਪਾਣੀ ਟੈਂਕੀਆਂ 'ਚ ਜੰਮ ਗਿਆ। ਇਸ ਤੋਂ ਇਲਾਵਾ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਬਦਰੀਨਾਥ, ਰੁਦਰਪ੍ਰਯਾਗ ਜ਼ਿਲ੍ਹੇ 'ਚ ਕੇਦਰਨਾਥ ਅਤੇ ਉਤਰਕਾਸ਼ੀ ਜ਼ਿਲ੍ਹੇ 'ਚ ਗੰਗੋਤਰੀ ਅਤੇ ਯਮੁਨੋਤਰੀ 'ਚ ਵੀ ਬਰਫ਼ਬਾਰੀ ਹੋਈ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper