Latest News
ਮਸਜਿਦ ਲਈ ਪੰਜ ਏਕੜ ਜ਼ਮੀਨ ਲੈਣ ਜਾਂ ਨਾ ਲੈਣ ਬਾਰੇ ਫੈਸਲਾ 26 ਨੂੰ

Published on 10 Nov, 2019 11:15 AM.


ਲਖਨਊ : ਸੁੰਨੀ ਸੈਂਟਰਲ ਵਕਫ ਬੋਰਡ ਨੇ ਐਤਵਾਰ ਕਿਹਾ ਕਿ ਉਹ ਜਨਰਲ ਬਾਡੀ ਦੀ 26 ਨਵੰਬਰ ਨੂੰ ਸੰਭਾਵਤ ਮੀਟਿੰਗ ਵਿਚ ਫੈਸਲਾ ਕਰੇਗਾ ਕਿ ਅਯੁੱਧਿਆ ਵਿਚ ਮਸਜਿਦ ਬਣਾਉਣ ਲਈ ਪੰਜ ਏਕੜ ਜ਼ਮੀਨ ਲੈਣੀ ਹੈ ਕਿ ਨਹੀਂ। ਯੂ ਪੀ ਸੁੰਨੀ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਜ਼ਫਰ ਫਾਰੂਕੀ ਨੇ ਕਿਹਾ ਕਿ ਜ਼ਮੀਨ ਲੈਣ ਜਾਂ ਨਾ ਲੈਣ ਬਾਰੇ ਉਨ੍ਹਾ ਨੂੰ ਕਈ ਤਰ੍ਹਾਂ ਦੀਆਂ ਰਾਵਾਂ ਮਿਲ ਰਹੀਆਂ ਹਨ। ਪਹਿਲਾਂ ਮੀਟਿੰਗ 13 ਨਵੰਬਰ ਨੂੰ ਰੱਖੀ ਸੀ, ਪਰ ਫਿਰ ਅੱਗੇ ਪਾ ਦਿੱਤੀ ਗਈ। ਉਨ੍ਹਾ ਕਿਹਾ, 'ਕੁਝ ਲੋਕ ਸਲਾਹ ਦੇ ਰਹੇ ਹਨ ਕਿ ਬਾਬਰੀ ਮਸਜਿਦ ਲਈ ਜ਼ਮੀਨ ਨਾ ਲਈ ਜਾਵੇ, ਪਰ ਮੈਂ ਸੋਚਦਾਂ ਕਿ ਇਸ ਨਾਲ ਨਕਾਰਾਤਮਕਤਾ ਵਧੇਗੀ। ਮੈਂ ਹਮੇਸ਼ਾ ਗੱਲਬਾਤ ਨਾਲ ਅਯੁੱਧਿਆ ਮਸਲਾ ਹੱਲ ਕਰਨ ਦੀ ਵਕਾਲਤ ਕੀਤੀ। ਅਜਿਹਾ ਸੰਭਵ ਨਹੀਂ ਹੋਇਆ, ਪਰ ਮੇਰੇ ਵਿਚਾਰ ਸਪੱਸ਼ਟ ਹਨ। ਕੁਝ ਲੋਕ ਕਹਿ ਰਹੇ ਹਨ ਕਿ ਜ਼ਮੀਨ ਲੈ ਕੇ ਉਥੇ ਵਿਦਿਅਕ ਅਦਾਰਾ ਖੋਲ੍ਹ ਦਿੱਤਾ ਜਾਵੇ ਤੇ ਉਸ ਦੇ ਅਹਾਤੇ ਵਿਚ ਮਸਜਿਦ ਬਣਾ ਦਿੱਤੀ ਜਾਵੇ।'

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper