Latest News
ਚਿਰਾਗ ਪਾਸਵਾਨ ਨੇ ਉਠਾਈ ਐੱਨ ਡੀ ਏ ਦਾ ਕਨਵੀਨਰ ਬਣਾਉਣ ਦੀ ਮੰਗ

Published on 17 Nov, 2019 10:32 AM.


ਨਵੀਂ ਦਿੱਲੀ : ਹੁਕਮਰਾਨ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ ਡੀ ਏ) ਦੇ ਆਗੂ ਹੁਣ ਖੁੱਲ੍ਹ ਕੇ ਬੋਲਣ ਲੱਗੇ ਹਨ। ਐਤਵਾਰ ਐੱਨ ਡੀ ਏ ਦੀ ਮੀਟਿੰਗ ਵਿਚ ਸ਼ਿਵ ਸੈਨਾ ਦੇ ਨਾ ਆਉਣ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਬਿਹਤਰ ਤਾਲਮੇਲ ਨਾਲ ਗਠਜੋੜ ਕਾਇਮ ਰੱਖਣ ਲਈ ਕਨਵੀਨਰ ਬਣਾਉਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਪਹਿਲਾਂ ਤੇਲਗੂ ਦੇਸਮ ਨੇ ਐੱਨ ਡੀ ਏ ਛੱਡੀ ਤੇ ਫਿਰ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਉਪਿੰਦਰ ਕੁਸ਼ਵਾਹਾ ਛੱਡ ਗਏ। ਅਟੱਲ ਬਿਹਾਰੀ ਵਾਜਪਾਈ ਦੇ ਦੌਰ ਵਿਚ ਸ਼ਰਦ ਯਾਦਵ ਤੇ ਜਾਰਜ ਫਰਨਾਂਡੀਜ਼ ਕਨਵੀਨਰ ਹੁੰਦੇ ਸਨ। 2013 ਵਿਚ ਜਨਤਾ ਦਲ (ਯੂ) ਦੇ ਅੱਡ ਹੋਣ ਤੋਂ ਬਾਅਦ ਯਾਦਵ ਦੇ ਅਸਤੀਫੇ ਦੇ ਜਾਣ ਤੋਂ ਲੈ ਕੇ ਹੁਣ ਤੱਕ ਕਨਵੀਨਰ ਨਹੀਂ ਬਣਿਆ। ਪ੍ਰਧਾਨ ਮੰਤਰੀ ਮੋਦੀ ਹੀ ਸੰਸਦ ਦੇ ਹਰ ਅਜਲਾਸ ਵਿਚ ਐੱਨ ਡੀ ਏ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਤੇ ਗਠਜੋੜ ਵਿਚਲੇ ਸਾਥੀਆਂ ਦੀਆਂ ਸ਼ਿਕਾਇਤਾਂ ਹੱਲ ਕਰਨ ਦਾ ਜ਼ਿੰਮਾ ਅਮਿਤ ਸ਼ਾਹ ਨੂੰ ਦੇ ਦਿੰਦੇ ਹਨ।

272 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper