ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਤ੍ਰਿਣਮੂਲ ਕਾਂਗਰਸ ਦੀ ਸਾਂਸਦ ਅਤੇ ਬੰਗਾਲੀ ਅਭਿਨੇਤਰੀ ਨੁਸਰਤ ਜਹਾਂ ਦੀ ਸਿਹਤ ਐਤਵਾਰ ਨੂੰ ਅਚਾਨਕ ਖਰਾਬ ਹੋ ਗਈ, ਉਨ੍ਹਾ ਨੂੰ ਐਤਵਾਰ ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ਸੀ, ਇਸ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ। ਨੁਸਰਤ ਜਹਾਂ ਇਸ ਸਮੇਂ ਆਈ ਸੀ ਯੂ 'ਚ ਭਰਤੀ ਹੈ। ਉਨ੍ਹਾ ਦੀ ਹਾਲਤ ਹੁਣ ਠੀਕ ਹੈ। ਇਹ ਜਾਣਕਾਰੀ ਉਨ੍ਹਾ ਦੇ ਪਰਵਾਰ ਵੱਲੋਂ ਦਿੱਤੀ ਗਈ। ਨੁਸਰਾਤ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਦੀ ਸ਼ਿਕਾਇਤ ਤੋਂ ਬਾਅਦ 17 ਨਵੰਬਰ ਦੀ ਰਾਤ ਹਸਪਤਾਲ ਲਿਆਂਦਾ ਗਿਆ, ਜਿਸ ਕਾਰਨ ਉਹ ਅੱਜ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ 'ਚ ਸ਼ਾਮਲ ਨਹੀਂ ਹੋ ਸਕੀ।