ਨਵੀਂ ਦਿੱਲੀ : ਜਦਕਿ ਕੁਲ ਘਰੇਲੂ ਉਤਪਾਦਨ (ਜੀ ਡੀ ਪੀ) ਵਿਚ ਗਿਰਾਵਟ ਨੂੰ ਲੈ ਕੇ ਆਪੋਜ਼ੀਸ਼ਨ ਸਰਕਾਰ 'ਤੇ ਹਮਲਾਵਰ ਹੈ, ਝਾਰਖੰਡ ਤੋਂ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਸੋਮਵਾਰ ਲੋਕ ਸਭਾ ਵਿਚ ਕਿਹਾ ਕਿ ਜੀ ਡੀ ਪੀ ਅੰਕੜੇ 1934 ਵਿਚ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਸਨ। ਸਿਰਫ ਜੀ ਡੀ ਪੀ ਨੂੰ ਬਾਈਬਲ, ਰਾਮਾਇਣ ਤੇ ਮਹਾਭਾਰਤ ਮੰਨ ਲੈਣਾ ਸੱਚ ਨਹੀਂ ਹੈ।
ਭਵਿੱਖ ਵਿਚ ਜੀ ਡੀ ਪੀ ਦਾ ਵਧੇਰੇ ਇਸਤੇਮਾਲ ਨਹੀਂ ਹੋਵੇਗਾ। ਅੱਜ ਦੀ ਨਵੀਂ ਥਿਊਰੀ ਹੈ ਕਿ ਆਮ ਆਦਮੀ ਦਾ ਲਗਾਤਾਰ ਭਲਾ ਹੋ ਰਿਹਾ ਹੈ ਕਿ ਨਹੀਂ। ਜੀ ਡੀ ਪੀ ਤੋਂ ਵੱਧ ਅਹਿਮ ਹੈ ਕਿ ਲਗਾਤਾਰ ਵਿਕਾਸ ਹੋ ਰਿਹਾ ਹੈ ਕਿ ਨਹੀਂ।