Latest News
ਕਾਮਰੇਡ ਬੂਟਾ ਸਿੰਘ ਨੇ ਪ੍ਰੋਲੇਤਾਰੀ ਚਰਿੱਤਰ ਨੂੰ ਅਮਲੀ ਰੂਪ 'ਚ ਹੰਢਾਇਆ : ਸੀ ਪੀ ਆਈ

Published on 02 Dec, 2019 11:06 AM.


ਚੰਡੀਗੜ੍ਹ : ਕਾਮਰੇਡ ਬੂਟਾ ਸਿੰਘ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸੀ ਪੀ ਆਈ ਦੀ ਲੀਡਰਸ਼ਿਪ ਨੇ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਸਾਥੀ ਬੂਟਾ ਸਿੰਘ ਪਾਰਟੀ ਦੇ ਪਹਿਲੀ ਪੀੜ੍ਹੀ ਅਤੇ ਪਹਿਲੀ ਕਤਾਰ ਦੇ ਆਗੂਆਂ ਵਿਚੋਂ ਸਨ। ਉਹਨਾ ਦਾ ਸਾਰਾ ਜੀਵਨ ਹੀ ਕ੍ਰਾਂਤੀਕਾਰੀ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਉਹਨਾ ਆਪਣੇ ਬਚਪਨ ਦਾ ਸਮਾਂ ਕਾਲੇ ਪਾਣੀ ਵਿਚ ਪਰਵਾਰ ਨਾਲ ਗੁਜ਼ਾਰਿਆ ਤੇ ਪੰਜਾਬ ਪਰਤਣ ਤੋਂ ਬਾਅਦ ਵੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਕੇ ਪਾਰਟੀ ਵੱਲੋਂ ਲੜੇ ਗਏ ਸਾਰੇ ਸੰਘਰਸ਼ਾਂ ਵਿਚ ਪਹਿਲੀਆਂ ਕਤਾਰਾਂ ਵਿਚ ਰਹਿ ਕੇ ਅਗਵਾਈ ਕਰਦੇ ਰਹੇ। ਬੰਤ ਸਿੰਘ ਬਰਾੜ ਨੇ ਆਖਿਆ ਕਿ ਉਹ ਦੋ ਵਾਰੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਸਾਥੀ ਬੂਟਾ ਸਿੰਘ ਨੇ ਸਾਰੀ ਉਮਰ ਹੀ ਕਮਿਊਨਿਸਟ ਆਦਰਸ਼ਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਲੋਕ ਸੰਘਰਸ਼ਾਂ ਵਿਚ ਸ਼ਾਮਲ ਹੋ ਕੇ ਆਪਣੇ ਅਤਿ ਸਾਦੇ ਅਤੇ ਪ੍ਰੋਲੇਤਾਰੀ ਚਰਿੱਤਰ ਨੂੰ ਅਮਲੀ ਰੂਪ ਵਿਚ ਹੰਢਾਇਆ। ਉਹਨਾ ਜਾਇਦਾਦ ਬਣਾਉਣ ਜਾਂ ਫਿਰ ਆਪਣੇ ਬੱਚਿਆਂ ਨੂੰ ਚੰਗੀਆਂ ਪੋਸਟਾਂ 'ਤੇ ਲਾਉਣ ਲਈ ਕਦੀ ਖਾਹਿਸ਼ ਵੀ ਨਹੀਂ ਪ੍ਰਗਟ ਕੀਤੀ। ਨਿਕ-ਬੁਰਜੂਆ ਰੁਚੀਆਂ ਅਤੇ ਹਿੱਤਾਂ ਵਿਰੁੱਧ ਲੜਦਿਆਂ ਹੋਇਆਂ ਦੁਸ਼ਮਣ ਜਮਾਤੀ ਰੁਚੀਆਂ ਨੂੰ ਕਦੀ ਵੀ ਨਜ਼ਦੀਕ ਨਹੀਂ ਆਉਣ ਦਿਤਾ। ਸਾਥੀ ਬਰਾੜ ਨੇ ਕਿਹਾ ਕਿ ਸਮੁੱਚੀ ਪਾਰਟੀ ਉਹਨਾ ਦੇ ਕ੍ਰਾਂਤੀਕਾਰੀ ਜੀਵਨ ਤੇ ਉਹਨਾ ਵੱਲੋਂ ਪਾਈਆਂ ਲੀਹਾਂ 'ਤੇ ਚੱਲਣ ਦਾ ਪ੍ਰਣ ਕਰਦੀ ਹੈ। ਪਰਵਾਰ ਅਤੇ ਵਿਸ਼ੇਸ਼ ਕਰਕੇ ਮਾਨਸਾ ਜ਼ਿਲ੍ਹਾ ਪਾਰਟੀ ਦੇ ਦੁੱਖ ਵਿਚ ਸ਼ਾਮਲ ਹੁੰਦਿਆਂ ਸਰਵਸਾਥੀ ਬੰਤ ਸਿੰਘ ਬਰਾੜ, ਡਾ. ਜੁਗਿੰਦਰ ਦਿਆਲ, ਭੁਪਿੰਦਰ ਸਾਂਬਰ, ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਉਹਨਾ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਬਾਰੇ ਪ੍ਰਣ ਦੁਹਰਾਇਆ।

83 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper