Latest News
ਬੇਟਾ ਆਇਆ ਹਮਾਇਤ 'ਚ

Published on 02 Dec, 2019 11:06 AM.


ਨਵੀਂ ਦਿੱਲੀ : ਰਾਹੁਲ ਬਜਾਜ ਦੇ ਮੋਦੀ ਸਰਕਾਰ ਦੀ ਅਲੋਚਨਾ ਕਰਨ ਕਰਨ ਵਾਲੇ ਬਿਆਨ ਨੂੰ ਉਨ੍ਹਾ ਦੇ ਬੇਟੇ ਤੇ ਬਜਾਜ ਆਟੋ ਦੇ ਐੱਮ ਡੀ ਰਾਜੀਵ ਬਜਾਜ ਨੇ ਅਸਾਧਾਰਨ ਦਲੇਰੀ ਦੱਸਿਆ ਹੈ। ਉਨ੍ਹਾ ਕਿਹਾ ਕਿ ਇੰਡਸਟਰੀ ਵਿਚ ਕੋਈ ਵੀ ਉਨ੍ਹਾ ਦੇ ਪਿਤਾ ਨਾਲ ਨਹੀਂ ਖੜ੍ਹਾ ਹੋਣਾ ਚਾਹੁੰਦਾ, ਸਗੋਂ ਉਹ ਆਪਣੀ ਸਹੂਲਤ ਮੁਤਾਬਕ ਪਾਸੇ ਬੈਠ ਕੇ ਤਾੜੀਆਂ ਮਾਰਦੇ ਹਨ। ਰਾਜੀਵ ਬਜਾਜ ਨੇ 'ਇਕਨਾਮਿਕ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਸੱਚ ਕਿੰਨਾ ਵੀ ਕੌੜਾ ਨਾ ਹੋਵੇ, ਉਨ੍ਹਾ ਦੇ ਪਿਤਾ ਬੋਲਣ ਤੋਂ ਨਹੀਂ ਹਿਚਕਚਾਉਂਦੇ। ਹਾਲਾਂਕਿ ਉਨ੍ਹਾ ਇਹ ਵੀ ਕਿਹਾ ਕਿ ਉਹ ਇਸ ਨੂੰ ਲੈ ਕੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਅਜਿਹੇ ਮੰਚ 'ਤੇ ਉਨ੍ਹਾ ਦੇ ਪਿਤਾ ਨੂੰ ਇਸ ਤਰ੍ਹਾਂ ਦਾ ਨਾਜ਼ੁਕ ਮਸਲਾ ਉਠਾਉਣਾ ਚਾਹੀਦਾ ਸੀ ਜਾਂ ਨਹੀਂ। ਰਾਜੀਵ ਨੇ ਕਿਹਾ, 'ਉਨ੍ਹਾ (ਰਾਹੁਲ ਬਜਾਜ) ਲਈ ਕੋਈ ਦਰਬਾਰ ਅਜਿਹਾ ਹੀ ਹੈ, ਜਿਵੇਂ ਕਿਸੇ ਬਲਦ ਲਈ ਲਾਲ ਕਾਲੀਨ। ਉਹ ਅਜਿਹੇ ਮੌਕੇ ਨੂੰ ਛੱਡਦੇ ਨਹੀਂ। ਹਾਲਾਂਕਿ ਨਿੱਜੀ ਤੌਰ 'ਤੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕਾਰਪੋਰੇਟ ਐਕਸੀਲੈਂਸ ਨੂੰ ਸੈਲੀਬਰੇਟ ਕਰ ਰਹੇ ਕਿਸੇ ਜਨਤਕ ਪ੍ਰੋਗਰਾਮ ਵਿਚ ਅਜਿਹੇ ਨਾਜ਼ੁਕ ਵਿਸ਼ੇ ਨੂੰ ਚੁੱਕਣਾ ਚਾਹੀਦਾ ਸੀ ਕਿ ਨਹੀਂ।'

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper