Latest News
ਅਰੁਣ ਸ਼ੋਰੀ ਨੂੰ ਬੇਹੋਸ਼ ਹੋਣ 'ਤੇ ਹਸਪਤਾਲ ਲਿਜਾਣਾ ਪਿਆ

Published on 02 Dec, 2019 11:07 AM.


ਪੁਣੇ : ਸਾਬਕਾ ਕੇਂਦਰੀ ਮੰਤਰੀ ਤੇ ਉੱਘੇ ਪੱਤਰਕਾਰ ਅਰੁਣ ਸ਼ੋਰੀ (78) ਨੂੰ ਐਤਵਾਰ ਸ਼ਾਮ ਇਥੇ ਅਚਾਨਕ ਬੇਹੋਸ਼ ਹੋ ਜਾਣ ਕਾਰਨ ਹਸਪਤਾਲ ਦਾਖਲ ਕਰਾਉਣਾ ਪਿਆ। ਰੂਬੀ ਹਾਲ ਕਲੀਨਿਕ ਦੇ ਡਾਕਟਰ ਨੇ ਸੋਮਵਾਰ ਦੱਸਿਆ ਕਿ ਉਹ ਹੋਸ਼ ਵਿਚ ਹਨ। ਸਾਰੇ ਜ਼ਰੂਰੀ ਟੈੱਸਟ ਕਰ ਲਏ ਗਏ ਹਨ ਤੇ ਉਨ੍ਹਾ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਰਿਸ਼ਤੇਦਾਰਾਂ ਮੁਤਾਬਕ ਸ਼ੋਰੀ ਨੇ ਲਵਾਸਾ ਸਥਿਤ ਆਪਣੇ ਘਰ ਵਿਚ ਸੈਰ ਕਰਦਿਆਂ 10 ਚੱਕਰ ਲਾਏ ਤੇ ਸ਼ਾਮੀਂ ਪੌਣੇ ਛੇ ਵਜੇ ਅਚਾਨਕ ਡਿੱਗ ਪਏ। ਉਨ੍ਹਾ ਦੇ ਸਿਰ 'ਤੇ ਸੱਟ ਲੱਗੀ ਹੈ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper