Latest News
ਬਿਨਾਂ ਰਨ ਦਿੱਤੇ 6 ਵਿਕਟਾਂ

Published on 02 Dec, 2019 11:08 AM.


ਕਠਮੰਡੂ : ਨੇਪਾਲ ਦੀ ਅੰਜਲੀ ਚਾਂਦ ਨੇ ਬਿਨਾਂ ਕੋਈ ਰਨ ਦੇ ਕੇ 6 ਵਿਕਟਾਂ ਲੈ ਕੇ ਦੁਨੀਆ ਵਿਚ ਨਾਂਅ ਬਣਾ ਲਿਆ। ਪੋਖਰਾ ਵਿਚ ਮਾਲਦੀਵ ਦੇ ਖਿਲਾਫ ਟੀ 20 ਮੈਚ ਵਿਚ ਅੰਜਲੀ ਨੇ ਸੱਤਵੇਂ ਓਵਰ ਵਿਚ ਤਿੰਨ ਵਿਕਟਾਂ, ਨੌਵੇਂ ਓਵਰ ਵਿਚ ਦੋ ਵਿਕਟਾਂ ਤੇ 11ਵੇਂ ਓਵਰ ਵਿਚ ਇਕ ਵਿਕਟ ਝਟਕੀ। ਉਸ ਨੇ ਕੁਲ 13 ਗੇਂਦਾਂ ਸੁੱਟੀਆਂ। ਮਾਲਦੀਵ ਦੀ ਟੀਮ 16 ਰਨ ਹੀ ਬਣਾ ਸਕੀ। ਨੇਪਾਲ ਨੇ ਪੰਜ ਗੇਂਦਾਂ ਖੇਡ ਕੇ ਜਿੱਤ ਹਾਸਲ ਕਰ ਲਈ। ਮਹਿਲਾ ਟੀ 20 ਵਿਚ ਇਸ ਤੋਂ ਪਹਿਲਾਂ ਮਾਲਦੀਵ ਦੀ ਮੈਸ ਏਲੀਜ਼ਾ ਦਾ ਚੀਨ ਵਿਰੁੱਧ ਤਿੰਨ ਰਨ ਦੇ ਕੇ 6 ਵਿਕਟਾਂ ਲੈਣ ਦਾ ਰਿਕਾਰਡ ਸੀ। ਭਾਰਤ ਦੇ ਦੀਪਕ ਚਾਹਰ ਨੇ ਟੀ 20 ਵਿਚ 10 ਨਵੰਬਰ ਨੂੰ ਬੰਗਲਾਦੇਸ਼ ਵਿਰੁੱਧ ਨਾਗਪੁਰ ਵਿਚ ਖੇਡਦਿਆਂ 3.2 ਓਵਰਾਂ ਵਿਚ 7 ਰਨ ਦੇ ਕੇ 6 ਵਿਕਟਾਂ ਲਈਆਂ ਸਨ। ਉਸ ਤੋਂ ਪਹਿਲਾਂ ਸ੍ਰੀਲੰਕਾ ਦੇ ਅਜੰਤਾ ਮੈਂਡਿਸ ਦਾ 8 ਰਨ ਦੇ ਕੇ 6 ਵਿਕਟਾਂ ਲੈਣ ਦਾ ਰਿਕਾਰਡ ਸੀ।

114 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper