Latest News
ਅਯੁੱਧਿਆ ਫੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਦਾਖਲ

Published on 02 Dec, 2019 11:09 AM.


ਨਵੀਂ ਦਿੱਲੀ : ਅਯੁੱਧਿਆ ਫੈਸਲੇ 'ਤੇ ਸੋਮਵਾਰ ਜਮੀਅਤ-ਉਲੇਮਾ-ਇ-ਹਿੰਦ ਨੇ ਪਹਿਲੀ ਨਜ਼ਰਸਾਨੀ ਪਟੀਸ਼ਨ ਦਾਖਲ ਕਰ ਦਿੱਤੀ। ਪਟੀਸ਼ਨ ਵਿਚ ਫੈਸਲੇ ਵਿਚ ਮੌਜੂਦ ਅੰਤਰ-ਵਿਰੋਧਾਂ ਨੂੰ ਅਧਾਰ ਬਣਾਇਆ ਗਿਆ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਮਸਜਿਦ ਢਾਹੁਣ ਨੂੰ ਮਾੜਾ ਕਿਹਾ, ਪਰ ਫੈਸਲਾ ਹਿੰਦੂ ਧਿਰ ਦੇ ਹੱਕ ਵਿਚ ਕਰ ਦਿੱਤਾ।
ਪਟੀਸ਼ਨ ਜਮੀਅਤ ਦੇ ਯੂ ਪੀ ਦੇ ਜਨਰਲ ਸਕੱਤਰ ਮੌਲਾਨਾ ਅਸਹਦ ਰਸ਼ੀਦੀ ਨੇ ਦਾਖਲ ਕੀਤੀ ਹੈ। ਉਹ ਮਾਮਲੇ ਵਿਚ ਮੁਸਲਿਮ ਧਿਰ ਦੇ 10 ਪਟੀਸ਼ਨਰਾਂ ਵਿਚੋਂ ਇਕ ਹਨ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਵੀ ਇਸ ਹਫਤੇ ਨਜ਼ਰਸਾਨੀ ਪਟੀਸ਼ਨ ਦਾਖਲ ਕਰਨ ਬਾਰੇ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਸੁੰਨੀ ਵਕਫ ਬੋਰਡ ਦੇ ਨਜ਼ਰਸਾਨੀ ਪਟੀਸ਼ਨ ਦਾਖਲ ਨਾ ਕਰਨ ਦੇ ਫੈਸਲੇ ਦਾ ਕਾਨੂੰਨੀ ਤੌਰ 'ਤੇ ਕੋਈ ਅਸਰ ਨਹੀਂ ਪਵੇਗਾ।

114 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper