Latest News
ਭਾਜਪਾਈ ਰਾਹੁਲ ਬਜਾਜ ਨੂੰ ਪੈ ਨਿਕਲੇ

Published on 02 Dec, 2019 11:14 AM.


ਨਵੀਂ ਦਿੱਲੀ : ਦੇਸ਼ ਵਿਚ ਡਰ ਦਾ ਮਾਹੌਲ ਦੀ ਗੱਲ ਕਹਿਣ ਵਾਲੇ ਉੱਘੇ ਸਨਅਤਕਾਰ ਰਾਹੁਲ ਬਜਾਜ 'ਤੇ ਭਾਜਪਾ ਨਾਲ ਜੁੜੇ ਲੋਕਾਂ ਨੇ ਹਮਲਾ ਬੋਲ ਦਿੱਤਾ ਹੈ। ਉਨ੍ਹਾ ਨੂੰ ਕਾਂਗਰਸ ਦਾ ਕਰੀਬੀ ਤੇ ਮੌਕਾਪ੍ਰਸਤ ਤੱਕ ਕਹਿ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸ਼ਨੀਵਾਰ ਮੁੰਬਈ ਦੇ ਪ੍ਰੋਗਰਾਮ ਵਿਚ ਬਜਾਜ ਦੀ ਗੱਲ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦੇ ਦਿੱਤਾ ਸੀ ਕਿ ਡਰ ਵਾਲੀ ਕੋਈ ਗੱਲ ਨਹੀਂ, ਫਿਰ ਵੀ ਬਜਾਜ ਦਾ ਆਪਣੀ ਧਾਰਨਾ ਨੂੰ ਫੈਲਾਉਣ ਦਾ ਤਰੀਕਾ ਸਹੀ ਹੈ ਤੇ ਇਸ ਨਾਲ ਕੌਮੀ ਹਿੱਤ ਨੂੰ ਧੱਕਾ ਲੱਗ ਸਕਦਾ ਹੈ। ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਰਾਹੁਲ ਬਜਾਜ ਨੇ ਇਕ ਵਾਰ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਛੱਡ ਕੇ ਉਨ੍ਹਾ ਲਈ ਕਿਸੇ ਦੀ ਵੀ ਤਾਰੀਫ ਕਰਨਾ ਮੁਸ਼ਕਲ ਹੈ। ਮਾਲਵੀਆ ਨੇ ਕਿਹਾ ਕਿ ਬਜਾਜ ਆਪਣੀ ਆਸਤੀਨ 'ਤੇ ਸਿਆਸੀ ਚੋਲਾ ਖੁਲ੍ਹ ਕੇ ਪਹਿਨ ਲੈਣ ਤੇ ਬਕਵਾਸ ਦੇ ਪਿੱਛੇ ਲੁਕਣ ਤੋਂ ਬਚਣ ਕਿ ਡਰ ਦਾ ਮਾਹੌਲ ਹੈ। ਬਜਾਜ ਦਾ ਕਾਰੋਬਾਰ ਕਾਂਗਰਸ ਰਾਜ ਵੇਲੇ ਵਧਿਆ ਤੇ ਅਜਿਹੇ ਕਾਰੋਬਾਰੀ ਹਮੇਸ਼ਾ ਉਸ ਦੇ ਅਹਿਸਾਨਮੰਦ ਰਹਿਣਗੇ। ਭਾਜਪਾ ਸਾਂਸਦ ਜੀ ਵੀ ਐੱਲ ਨਰਸਿਮ੍ਹਾ ਨੇ ਤਾਂ ਰਾਹੁਲ ਬਜਾਜ ਨੂੰ ਪਾਕਿਸਤਾਨ ਤੇ ਆਪੋਜ਼ੀਸ਼ਨ ਦਾ ਪ੍ਰੇਮੀ ਹੀ ਦੱਸ ਦਿੱਤਾ। ਉਨ੍ਹਾ ਕਿਹਾ ਕਿ ਜੋ ਵੀ ਮੋਦੀ ਸਰਕਾਰ ਨੂੰ ਗਾਲ੍ਹ ਕੱਢੇਗਾ, ਉਹ ਆਪੋਜ਼ੀਸ਼ਨ, ਟੁਕੜੇ-ਟੁਕੜੇ ਗੈਂਗ ਤੇ ਪਾਕਿਸਤਾਨ ਦਾ ਪ੍ਰੇਮੀ ਬਣੇਗਾ।
ਇਕ ਬਿਆਨ ਰਾਸ਼ਟਰਪਤੀ ਦੀ ਕੁਰਸੀ ਜਾਂ ਸੰਸਦ ਵਿਚ ਇਕ ਸੀਟ ਲਈ ਹਮਾਇਤ ਜੁਟਾ ਸਕਦਾ ਹੈ। ਕਾਰੋਬਾਰੀ ਖੁਦ ਨੂੰ ਵੇਚਣਾ ਜਾਣਦਾ ਹੈ ਤੇ ਰਾਹੁਲ ਬਜਾਜ ਨੇ ਸਹੀ ਮੌਕਾ ਫੜਿਆ ਹੈ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper