Latest News
ਚਿਦੰਬਰਮ ਨੂੰ ਮਿਲੀ ਜ਼ਮਾਨਤ

Published on 04 Dec, 2019 11:14 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਈ ਐਨ ਐਕਸ ਮੀਡੀਆ ਸਕੈਮ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੇਸ ਵਿਚ ਬੁੱਧਵਾਰ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ। ਇਸਦੇ ਨਾਲ ਹੀ ਜਸਟਿਸ ਆਰ ਭਾਨੂਮਤੀ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉਹ ਕੇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦੇਣਗੇ ਤੇ ਨਾ ਹੀ ਕਿਸੇ ਗਵਾਹ ਨੂੰ ਧਮਕਾਉਣਗੇ। ਉਹ ਪ੍ਰੈਸ ਨੂੰ ਵੀ ਇੰਟਰਵਿਊ ਨਹੀਂ ਦੇਣਗੇ ਅਤੇ ਪੁਛਗਿਛ ਲਈ ਸੱਦਣ 'ਤੇ ਖੁਦ ਨੂੰ ਉਪਲਬਧ ਕਰਾਉਣਗੇ। ਉਹ ਬਿਨਾਂ ਮਨਜ਼ੂਰੀ ਦੇ ਵਿਦੇਸ਼ ਵੀ ਨਹੀਂ ਜਾ ਸਕਦੇ।ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਚਿਦੰਬਰਮ ਨੂੰ 106 ਦਿਨ ਕੈਦ ਵਿਚ ਰੱਖਣਾ ਬਦਲਾ ਲੈਣ ਵਰਗਾ ਸੀ। ਉਨ੍ਹਾ ਨੂੰ ਉਨ੍ਹਾ ਦੀ ਰਿਹਾਈ 'ਤੇ ਖੁਸ਼ੀ ਹੈ ਤੇ ਭਰੋਸਾ ਹੈ ਕਿ ਨਿਰਪੱਖ ਸੁਣਵਾਈ ਦੌਰਾਨ ਉਹ ਆਪਣੀ ਬੇਗੁਨਾਹੀ ਸਾਬਤ ਕਰਨਗੇ।

224 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper