Latest News
ਟਰੈਫਿਕ ਜਾਮ ਹੀ ਸਬੂਤ ਹੈ ਕਿ ਆਟੋਮੋਬਾਈਲ ਸੈਕਟਰ 'ਚ ਮੰਦਾ ਨਹੀਂ : ਭਾਜਪਾ ਸਾਂਸਦ ਮਸਤ ਦੀ ਦਲੀਲ

Published on 05 Dec, 2019 11:14 AM.


ਨਵੀਂ ਦਿੱਲੀ : ਭਾਜਪਾ ਸਾਂਸਦ ਨੇ ਵੀਰਵਾਰ ਲੋਕ ਸਭਾ ਵਿਚ ਕਿਹਾ ਕਿ ਆਟੋਮੋਬਾਈਲ ਸੈਕਟਰ ਵਿਚ ਮੰਦੀ ਦੇ ਦਾਅਵੇ ਕਰਨ ਵਾਲੇ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਟਰੈਫਿਕ ਜਾਮ ਇਸ ਦਾ ਸਬੂਤ ਹਨ ਕਿ ਇਸ ਸੈਕਟਰ ਵਿਚ ਮੰਦਾ ਨਹੀਂ ਹੈ।
ਯੂ ਪੀ ਦੇ ਬਲੀਆ ਤੋਂ ਸਾਂਸਦ ਵੀਰੇਂਦਰ ਸਿੰਘ ਮਸਤ ਨੇ ਕਿਹਾ, 'ਦੇਸ਼ ਤੇ ਸਰਕਾਰ ਨੂੰ ਬਦਨਾਮ ਕਰਨ ਲਈ ਲੋਕ ਕਹਿ ਰਹੇ ਹਨ ਕਿ ਆਟੋਮੋਬਾਈਲ ਸੈਕਟਰ ਵਿਚ ਮੰਦਾ ਹੈ। ਜੇ ਮੰਦਾ ਹੈ ਤਾਂ ਸੜਕਾਂ 'ਤੇ ਜਾਮ ਕਿਉਂ ਲੱਗ ਰਹੇ ਹਨ? ' ਮਸਤ ਨੇ ਇਹ ਟਿੱਪਣੀ ਖੇਤੀਬਾੜੀ 'ਤੇ ਬਹਿਸ ਦੌਰਾਨ ਕੀਤੀ। ਗੰਢਿਆਂ ਦੇ ਮਹਿੰਗੇ ਹੋਣ 'ਤੇ ਉਨ੍ਹਾ ਕਿਹਾ ਕਿ ਉਹ ਆਪੋਜ਼ੀਸ਼ਨ ਮੈਂਬਰਾਂ ਨੂੰ ਗੰਢਿਆਂ ਦਾ ਇਕ ਟਰੱਕ 25 ਰੁਪਏ ਕਿਲੋ ਦੇ ਭਾਅ ਮੁਹੱਈਆ ਕਰਾਉਣ ਲਈ ਤਿਆਰ ਹਨ। ਵਧੀਆ ਕੁਆਲਿਟੀ ਦੇ ਗੰਢੇ ਉਨ੍ਹਾ ਦੇ ਹਲਕੇ ਦੇ ਮੁਹੰਮਦਾਬਾਦ ਇਲਾਕੇ ਵਿਚ ਹੁੰਦੇ ਹਨ, ਆਪੋਜ਼ੀਸ਼ਨ ਮੈਂਬਰ ਉਨ੍ਹਾ ਦੇ ਨਾਲ ਚੱਲਣ ਤੇ ਸਸਤੇ ਗੰਢੇ ਲੈ ਆਉਣ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਸੀ ਕਿ ਉਹ ਗੰਢੇ ਨਹੀਂ ਖਾਂਦੇ, ਇਸ ਕਰਕੇ ਉਨ੍ਹਾਂ ਨੂੰ ਰੇਟ ਬਾਰੇ ਬਹੁਤੀ ਜਾਣਕਾਰੀ ਨਹੀਂ। ਸੀਤਾਰਮਨ ਨੇ ਕਿਹਾ ਸੀ, 'ਮੈਂ ਇਤਨਾ ਲਹਸੁਨ, ਪਿਆਜ਼ ਨਹੀਂ ਖਾਤੀ ਹੂੰ ਜੀ। ਮੈਂ ਐਸੇ ਪਰਿਵਾਰ ਸੇ ਆਤੀ ਹੂੰ ਜਹਾਂ ਅਨੀਅਨ, ਪਿਆਜ਼ ਸੇ ਮਤਲਬ ਨਹੀਂ ਰਖਤੇ।' ਚੌਬੇ ਨੇ ਕਿਹਾ ਕਿ ਉਹ ਸ਼ਾਕਾਹਾਰੀ ਹਨ ਤੇ ਉਨ੍ਹਾ ਕਦੇ ਪਿਆਜ਼ ਨਹੀਂ ਖਾਧਾ। ਸੋ, ਉਹ ਪਿਆਜ਼ ਦੀ ਸਥਿਤੀ ਬਾਰੇ ਕੀ ਕਹਿ ਸਕਦੇ ਹਨ।
ਮਸਤ ਤੋਂ ਪਹਿਲਾਂ ਅਕਤੂਬਰ ਵਿਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਬਾਲੀਵੁੱਡ ਫਿਲਮਾਂ ਵੱਲੋਂ ਕੀਤੀ ਜਾ ਰਹੀ ਕਰੋੜਾਂ ਦੀ ਕਮਾਈ ਸਬੂਤ ਹੈ ਕਿ ਕੋਈ ਮੰਦਾ ਨਹੀਂ।

215 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper