Latest News
70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਸਕੈਮ 'ਚ ਅਜੀਤ ਪਵਾਰ ਨੂੰ ਕਲੀਨ ਚਿੱਟ

Published on 06 Dec, 2019 10:26 AM.


ਨਾਗਪੁਰ : ਮਹਾਰਾਸ਼ਟਰ ਦੇ ਐਂਟੀ ਕੁਰੱਪਸ਼ਨ ਬਿਊਰੋ (ਏ ਸੀ ਬੀ) ਨੇ 70 ਹਜ਼ਾਰ ਕਰੋੜ ਰੁਪਏ ਦੇ ਵਿਦਰਭ ਸਿੰਚਾਈ ਸਕੈਮ ਵਿਚ ਐੱਨ ਸੀ ਪੀ ਆਗੂ ਅਜੀਤ ਪਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਏ ਸੀ ਬੀ ਨੇ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਵਿਚ ਦਿੱਤੇ ਹਲਫਨਾਮੇ ਵਿਚ ਕਿਹਾ ਹੈ ਕਿ ਵਿਦਰਭ ਖੇਤਰ ਵਿਚ ਸਿੰਚਾਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਤੇ ਸਿਰੇ ਚੜ੍ਹਾਉਣ ਵਿਚ ਹੋਈਆਂ ਕਥਿਤ ਬੇਨੇਮੀਆਂ ਵਿਚ ਪਵਾਰ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ। ਦਿਲਚਸਪ ਗੱਲ ਇਹ ਹੈ ਕਿ ਇਹ ਹਲਫਨਾਮਾ 27 ਨਵੰਬਰ ਨੂੰ ਦਿੱਤਾ ਗਿਆ ਸੀ ਤੇ ਉਸ ਦੇ ਇਕ ਦਿਨ ਬਾਅਦ ਸ਼ਿਵ ਸੈਨਾ-ਐੱਨ ਸੀ ਪੀ-ਕਾਂਗਰਸ ਦੇ ਗੱਠਜੋੜ ਮਹਾਂ ਵਿਕਾਸ ਅਘਾੜੀ ਦੀ ਸਰਕਾਰ ਨੇ ਸਹੁੰ ਚੁੱਕੀ।
ਕੋਰਟ ਨੇ ਏ ਸੀ ਬੀ ਨੂੰ ਇਨ੍ਹਾਂ ਕੇਸਾਂ ਵਿਚ ਵੇਲੇ ਦੇ ਜਲ ਸੋਮੇ ਵਿਕਾਸ ਮੰਤਰੀ ਅਜੀਤ ਪਵਾਰ ਦੇ ਰੋਲ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਸੀ। ਪੁਣੇ ਜ਼ਿਲ੍ਹੇ ਦੇ ਬਾਰਾਮਤੀ ਤੋਂ ਅੱੈਨ ਸੀ ਪੀ ਵਿਧਾਇਕ ਕਾਂਗਰਸ-ਐੱਨ ਸੀ ਪੀ ਦੀ ਸਰਕਾਰ ਵੇਲੇ 1999-2009 ਤੱੱਕ ਜਲ ਸੋਮੇ ਵਿਕਾਸ ਮੰਤਰੀ ਰਹੇ ਸਨ। ਉਹ ਵਿਦਰਭ ਸਿੰਚਾਈ ਵਿਕਾਸ ਨਿਗਮ ਦੇ ਚੇਅਰਮੈਨ ਵੀ ਹੁੰਦੇ ਸਨ, ਜਿਸ ਨੇ ਇਨ੍ਹਾਂ ਸਿੰਚਾਈ ਪ੍ਰੋਜੈਕਟਾਂ ਨੂੰ ਕਲੀਅਰ ਕੀਤਾ ਸੀ। ਏ ਸੀ ਬੀ 2012 ਵਿਚ ਨਾਗਪੁਰ ਬੈਂਚ ਅੱਗੇ ਦਾਇਰ ਦੋ ਜਨਹਿੱਤ ਪਟੀਸ਼ਨਾਂ ਦੇ ਤਹਿਤ 45 ਪ੍ਰੋਜੈਕਟਾਂ ਨਾਲ ਸੰਬੰਧਤ 2654 ਟੈਂਡਰਾਂ ਦੀ ਜਾਂਚ ਕਰ ਰਿਹਾ ਹੈ।

133 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper