Latest News
ਵਿਆਹ ਦੌਰਾਨ ਡਾਂਸਰ ਨੂੰ ਮਾਰੀ ਗੋਲੀ

Published on 06 Dec, 2019 10:31 AM.

ਚਿੱਤਰਕੂਟ : ਯੂ ਪੀ ਦੇ ਪਿੰਡ ਟਿਕੜਾ ਵਿਚ 30 ਨਵੰਬਰ ਨੂੰ ਇਕ ਵਿਆਹ ਦੌਰਾਨ 22 ਸਾਲ ਦੀ ਡਾਂਸਰ ਹਿਨਾ ਨੇ ਨੱਚਣਾ ਬੰਦ ਕੀਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਸ ਦੇ ਜਬਾੜ੍ਹੇ ਵਿਚ ਗੋਲੀ ਲੱਗੀ। ਉਸ ਦੀ ਹਾਲਤ ਅਪ੍ਰੇਸ਼ਨ ਤੋਂ ਬਾਅਦ ਸਥਿਰ ਦੱਸੀ ਗਈ ਹੈ। ਸਾਹਮਣੇ ਆਈ ਇਕ ਮਿੰਟ ਦੀ ਵੀਡੀਓ ਕਲਿੱਪ ਵਿਚ ਇਕ ਸ਼ਰਾਬੀ ਕਹਿ ਰਿਹਾ ਹੈ, 'ਗੋਲੀ ਚਲ ਜਾਏਗੀ।' ਇਕ ਹੋਰ ਕਹਿੰਦਾ ਸੁਣਾਈ ਦੇ ਰਿਹਾ ਹੈ, 'ਸੁਧੀਰ ਭਈਆ, ਆਪ ਗੋਲੀ ਚਲਾ ਹੀ ਦੋ।' ਅਚਾਨਕ ਪਿੱਛਿਓਂ ਗੋਲੀ ਚਲ ਜਾਂਦੀ ਹੈ, ਜਿਹੜੀ ਡਾਂਸਰ ਦੇ ਮੂੰਹ 'ਤੇ ਲੱਗਦੀ ਹੈ। ਗੋਲੀ ਚਲਾਉਣ ਵਾਲੇ ਸੁਧੀਰ ਸਿੰਘ ਤੇ ਫੂਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਾਇਰਿੰਗ ਵੇਲੇ ਲਾੜੇ ਦੇ ਮਾਮੇ ਮਿਥੀਲੇਸ਼ ਤੇ ਅਖਿਲੇਸ਼ ਵੀ ਸਟੇਜ 'ਤੇ ਸਨ ਤੇ ਉਹ ਵੀ ਜ਼ਖਮੀ ਹੋ ਗਏ। ਚੇਤੇ ਰਹੇ 2016 ਵਿਚ ਬਠਿੰਡਾ ਜ਼ਿਲ੍ਹੇ ਵਿਚ ਵੀ ਇਕ ਵਿਆਹ ਦੌਰਾਨ 25 ਸਾਲ ਦੀ ਗਰਭਵਤੀ ਡਾਂਸਰ ਕੁਲਵਿੰਦਰ ਕੌਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਤੇ ਉਹ ਮੌਕੇ 'ਤੇ ਹੀ ਮਰ ਗਈ ਸੀ।

145 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper