Latest News
10 ਬੱਲੇਬਾਜ਼ਾਂ ਦੀ ਜ਼ੀਰੋ, ਟੀਮ 8 ਦੌੜਾਂ 'ਤੇ ਆਊਟ

Published on 07 Dec, 2019 11:36 AM.


ਨਵੀਂ ਦਿੱਲੀ : ਕਿਸੇ ਵੀ ਇੰਟਰਨੈਸ਼ਨਲ ਮੈਚ 'ਚ ਇਸ ਤਰ੍ਹਾਂ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸ਼ਾਇਦ ਪਹਿਲੀ ਵਾਰ ਹੈ ਕਿ 10 ਬੱਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ। ਮਾਲਦੀਵ ਮਹਿਲਾ ਟੀਮ ਦੀਆਂ 10 ਬੱਲੇਬਾਜ਼ ਕੋਈ ਵੀ ਸਕੋਰ ਬਣਾਏ ਆਊਟ ਹੋ ਗਈਆਂ, ਟੀਮ ਦੀ ਓਪਨਰ ਏਮਾ ਨੇ 1 ਸਕੋਰ ਬਣਾਇਆ, ਜਦਕਿ ਵਾਧੂ 7 ਦੌੜਾਂ ਮਿਲੀਆਂ।
ਸਾਊਥ ਏਸ਼ੀਅਨ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ 'ਚ ਤੀਜੇ ਸਥਾਨ ਦੇ ਪਲੇਅ ਆਫ਼ ਮੁਕਾਬਲੇ 'ਚ ਨੇਪਾਲ ਖਿਲਾਫ਼ ਮਾਲਦੀਵ ਦੀ ਟੀਮ 11.3 ਓਵਰਾਂ 'ਚ 8 ਦੌੜਾਂ 'ਤੇ ਆਲਆਊਟ ਹੋ ਗਈ। ਇਸ ਦੇ ਪਿੱਛੇ ਇੱਕ ਵਾਰ ਫਿਰ ਨੇਪਾਲ ਦੀ ਅੰਜਲੀ ਚੰਦਰ ਦਾ ਹੀ ਹੱਥ ਰਿਹਾ, ਜਿਸ ਨੇ 4 ਓਵਰਾਂ 'ਚ 3 ਮੇਡਨ ਅਤੇ ਕੇਵਲ 1 ਦੌੜ ਦੇ ਕੇ 4 ਵਿਕਟਾਂ ਝਟਕ ਦਿੱਤੀਆਂ।
ਨੇਪਾਲ ਦੀ ਮਹਿਲਾ ਟੀਮ ਨੇ 7 ਗੇਂਦਾਂ 'ਚ ਹੀ ਟੀਚਾ ਹਾਸਲ ਕਰ ਲਿਆ। ਓਪਨਰ ਕਾਜਲ ਨੇ ਨਾਬਾਦ 2 ਅਤੇ ਰੋਮਾ ਥਾਪਾ ਨੇ ਨਾਟਆਊਟ ਰਹਿ ਕੇ 5 ਦੌੜਾਂ ਬਣਾਈਆਂ। ਅੰਜਲੀ ਚੰਦਰ ਨੇ ਇਸ ਮੈਚ 'ਚ 2 ਬੱਲੇਬਾਜ਼ਾਂ ਨੂੰ ਬੋਲਡ ਕੀਤਾ, 1 ਨੂੰ ਆਪਣੀ ਹੀ ਗੇਂਦ 'ਤੇ ਲਪਕਾ ਅਤੇ 1 ਨੂੰ ਐੱਲ ਬੀ ਡਬਲਯੂ ਆਊਟ ਕੀਤਾ।

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper