Latest News
ਔਰਤਾਂ ਖਿਲਾਫ਼ ਹਿੰਸਾ ਵਧੀ, ਹਰ ਦਿਨ ਬਲਾਤਕਾਰ ਦੀਆਂ ਖ਼ਬਰਾਂ : ਰਾਹੁਲ

Published on 07 Dec, 2019 11:54 AM.


ਕੋਚੀ : ਕੇਰਲ ਦੇ ਸੁਲਤਾਨ ਬਾਥਰੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾ ਦੇਸ਼ ਦੀ ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ 'ਤੇ ਸਵਾਲ ਉਠਾਏ ਹਨ। ਰਾਹੁਲ ਗਾਂਧੀ ਨੇ ਕਿਹਾ, 'ਤੁਸੀਂ ਪੂਰੇ ਦੇਸ਼ 'ਚ ਹਿੰਸਾ 'ਚ ਵਾਧਾ, ਮਹਿਲਾਵਾਂ ਖਿਲਾਫ਼ ਅਰਾਜਕਤਾ ਅਤੇ ਅੱਤਿਆਚਾਰ ਨੂੰ ਦੇਖਿਆ ਹੈ। ਰੋਜ਼ ਅਸੀਂ ਕਿਸੇ ਨਾ ਕਿਸੇ ਔਰਤ ਦੇ ਨਾਲ ਬਲਾਤਕਾਰ, ਛੇੜਛਾੜ, ਕੁੱਟਮਾਰ ਬਾਰੇ ਪੜ੍ਹਦੇ ਹਾਂ।' ਉਨ੍ਹਾਂ ਨੇ ਕਿਹਾ, 'ਘੱਟ ਗਿਣਤੀ ਭਾਈਚਾਰੇ ਖਿਲਾਫ਼ ਹਿੰਸਾ, ਉਨ੍ਹਾਂ ਖਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਦਲਿਤਾਂ ਖਿਲਾਫ਼ ਹਿੰਸਾ ਹੋ ਰਹੀ ਹੈ। ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ। ਆਦਿਵਾਸੀਆਂ 'ਤੇ ਅੱਤਿਆਚਾਰ ਹੋ ਰਹੇ ਹਨ, ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।'
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਭ ਸਾਡੀ ਸੰਸਥਾਗਤ ਸਰਚਨਾਵਾਂ ਦੇ ਟੁੱਟਣ ਦਾ ਇੱਕ ਕਾਰਨ ਹੈ, ਲੋਕ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਰਹੇ ਹਨ, ਇਸ ਤਰ੍ਹਾਂ ਇਸ ਲਈ ਹੋ ਰਿਹਾ, ਕਿਉਂਕਿ ਇਸ ਦੇਸ਼ ਨੂੰ ਚਲਾਉਣ ਵਾਲਾ ਵਿਅਕਤੀ ਹਿੰਸਾ ਅਤੇ ਅੰਧਾਧੁੰਦ ਸੱਤਾ 'ਚ ਵਿਸ਼ਵਾਸ ਕਰਦਾ ਹੈ। ਉਨ੍ਹਾ ਕਿਹਾ ਕਿ ਪੂਰੇ ਦੇਸ਼ 'ਚ ਔਰਤਾਂ ਖਿਲਾਫ਼ ਹਿੰਸਾ ਅਤੇ ਹੱਤਿਆਚਾਰ ਦੇ ਮਾਮਲੇ ਵਧਦੇ ਜਾ ਰਹੇ ਹਨ।

174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper