Latest News
ਅਖਿਲੇਸ਼ ਵੱਲੋਂ ਵਿਧਾਨ ਸਭਾ ਦੇ ਬਾਹਰ ਧਰਨਾ

Published on 07 Dec, 2019 12:05 PM.


ਲਖਨਊ : ਉਨਾਵ 'ਚ ਬਲਾਤਕਾਰ ਪੀੜਤਾ ਦੀ ਮੌਤ ਤੋਂ ਬਾਅਦ ਵਿਧਾਨਸਭਾ ਦੇ ਬਾਹਰ ਧਰਨੇ 'ਤੇ ਬੈਠੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਕਿਹਾ ਕਿ ਪੀੜਤਾ ਦੀ ਮੌਤ ਦੀ ਜ਼ਿੰਮੇਵਾਰ ਯੋਗੀ ਸਰਕਾਰ ਹੈ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਦੇ ਰਾਜ 'ਚ ਔਰਤਾਂ ਖਿਲਾਫ਼ ਅਪਰਾਧ ਵਧੇ ਹਨ। ਉਨ੍ਹਾ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਕੋਈ ਪੱਕਾ ਇੰਤਜ਼ਾਮ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨਾਵ ਬਲਾਤਕਾਰ ਪੀੜਤਾ ਦੀ ਮੌਤ ਤੋਂ ਬਾਅਦ ਯੂ ਪੀ 'ਚ ਰਾਜਨੀਤੀ ਤੇਜ਼ ਹੋ ਗਈ ਹੈ। ਇੱਕ ਪਾਸੇ ਅਖਿਲੇਸ਼ ਯਾਦਵ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਹਨ। ਦੂਜੇ ਪਾਸੇ ਲਖਨਊ ਦੌਰੇ 'ਤੇ ਆਈ ਕਾਂਗਰਸ ਜਨਰਲ ਸਵੱਤ ਪ੍ਰਿਅੰਕਾ ਗਾਂਧੀ ਉਨਾਵ ਪਹੁੰਚੀ ਹੈ।
ਅਖਿਲੇਸ਼ ਨੇ ਉਨਾਵ ਬਲਾਤਕਾਰ ਕੇਸ 'ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, 'ਇਸ ਵਿਧਾਨਸਭਾ 'ਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਪਰਾਧੀਆਂ ਨੂੰ ਠੋਕ ਦਿੱਤਾ ਜਾਵੇਗਾ। ਇਹ ਭਾਸ਼ਾ ਸੀ, ਪਰ ਇੱਕ ਬੇਟੀ ਦੀ ਜਾਨ ਨਹੀਂ ਬਚਾ ਸਕੇ।' ਅਖਿਲੇਸ਼ ਨੇ ਅੱਗੇ ਕਿਹਾ, 'ਜਦ ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਡੀ ਜੀ ਪੀ ਅਸਤੀਫ਼ਾ ਨਹੀਂ ਦੇਣਗੇ, ਇਨਸਾਫ਼ ਨਹੀਂ ਹੋਵੇਗਾ। ਉਨਾਵ ਬਲਾਤਕਾਰ ਕੇਸ ਨੂੰ ਲੈ ਕੇ ਕੱਲ੍ਹ ਸਾਰੇ ਜ਼ਿਲ੍ਹਿਆਂ 'ਚ ਪਾਰਟੀ ਵੱਲੋਂ ਸ਼ੋਕ ਸਭਾ ਆਯੋਜਿਤ ਕੀਤੀ ਜਾਵੇਗੀ। ਅਖਿਲੇਸ਼ ਨੇ ਕਿਹਾ, ਜਿਨ੍ਹਾਂ 'ਤੇ ਦੋਸ਼ ਹੈ ਭਾਜਪਾ ਨਾਲ ਜੁੜੇ ਲੋਕ ਹਨ, ਇਸ ਲਈ ਇਨਸਾਫ਼ ਨਹੀਂ ਮਿਲਿਆ। ਅੱਜ ਦੇ ਯੁੱਗ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਕੀ ਹੋਣਗੀਆਂ, ਕਿਸੇ ਨੂੰ ਜਿਊਂਦਾ ਜਲਾ ਦਿੱਤਾ ਜਾਵੇਗਾ।
ਅਖਿਲੇਸ਼ ਯਾਦਵ ਨੇ ਭਾਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ, 'ਉਨਾਵ ਦੀ ਘਟਨਾ ਬਹੁਤ ਦੁਖੀ ਕਰਨ ਵਾਲੀ ਘਟਨਾ ਹੈ, ਇਸ ਦੀ ਜਿੰਨੀ ਵੀ ਨਿੰਦਾ ਹੋਣੀ ਚਾਹੀਦੀ ਸੀ, ਘੱਟ ਹੈ। ਇਹ ਇੱਕ ਕਾਲਾ ਦਿਨ ਹੈ। ਉਹ ਮਰਨਾ ਨਹੀਂ ਚਾਹੁੰਦੀ ਸੀ, ਪਰ ਉਹ ਜਿਊਂਦਾ ਨਹੀਂ ਬਚੀ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਭਾਜਪਾ ਸਰਕਾਰ 'ਚ ਪਹਿਲੀ ਵਾਰ ਨਹੀਂ ਹੋਈਆਂ। ਇਸ ਤੋਂ ਪਹਿਲਾਂ ਵੀ ਉਨਾਵ ਦੀ ਬੇਟੀ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਜਾ ਕੇ ਉਸ ਦੀ ਐੱਫ਼ ਆਈ ਆਰ ਦਰਜ ਹੋਈ। ਬਾਰਾਬੰਕੀ ਦੀ ਬੇਟੀ ਨੇ ਵੀ ਇਸ ਮੁੱਖ ਮੰਤਰੀ ਨਿਵਾਸ ਦੇ ਬਾਹਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਬਚ ਨਹੀਂ ਸਕੀ। ਇੱਕ ਨੇ ਪੂਰਾ ਪਰਵਾਰ ਗੁਆ ਦਿੱਤਾ, ਜਿਸ ਬੇਟੀ ਦੀ ਜਾਨ ਅੱਜ ਗਈ, ਉਸ ਦੀ ਦੋਸ਼ੀ ਭਾਜਪਾ ਸਰਕਾਰ ਹੈ।'

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper