Latest News
ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਇਨਸਾਫ਼, ਇਨਸਾਫ਼ ਨਹੀਂ : ਸੀ ਜੇ ਆਈ

Published on 07 Dec, 2019 12:14 PM.


ਹੈਦਰਾਬਾਦ : ਹੈਦਰਾਬਾਦ 'ਚ ਵੈਟਰਨਰੀ ਡਾਕਟਰ ਦੇ ਸਮੂਹਕ ਬਲਾਤਕਾਰ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਅਹਿਮ ਮੋੜ ਉਦੋਂ ਆ ਗਿਆ, ਜਦੋਂ ਪੁਲਸ ਵੱਲੋਂ ਉਨ੍ਹਾਂ ਚਾਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ। ਇਨਕਾਊਂਟਰ ਤੋਂ ਬਾਅਦ ਇੱਕ ਖੇਮਾ ਪੁਲਸ ਦੇ ਇਸ 'ਕਾਰਨਾਮੇ' 'ਤੇ ਵਾਹ-ਵਾਹ ਕਰ ਰਿਹਾ ਹੈ, ਜਦਕਿ ਦੂਜਾ ਖੇਮਾ ਇਸ ਕਾਂਡ 'ਤੇ ਸਵਾਲ ਖੜੇ ਕਰ ਰਿਹਾ ਹੈ। ਇਸ ਮਾਮਲੇ 'ਚ ਹੁਣ ਭਾਰਤ ਦੇ ਮੁੱਖ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਟਿੱਪਣੀ ਕੀਤੀ ਹੈ। ਉਨ੍ਹਾ ਕਿਹਾ ਕਿ ਜੇ ਇਹ ਬਦਲੇ ਦੇ ਇਰਾਦੇ ਨਾਲ ਕੀਤਾ ਗਿਆ ਹੈ ਤਾਂ ਇਹ ਇਨਸਾਫ਼ ਨਹੀਂ ਹੋ ਸਕਦਾ। ਜੇ ਬਦਲੇ ਦੀ ਭਾਵਨਾ ਨਾਲ ਇਹ ਕੀਤਾ ਜਾਵੇ ਤਾਂ ਇਨਸਾਫ਼ ਆਪਣਾ ਚਰਿੱਤਰ ਗੁਆ ਦਿੰਦਾ ਹੈ। ਸੀ ਜੇ ਆਈ ਨੇ ਕਿਹਾ, 'ਮੈਂ ਨਹੀਂ ਸਮਝਦਾ ਕਿ ਇਨਸਾਫ਼ ਵੀ ਜਲਦਬਾਜ਼ੀ 'ਚ ਨਹੀਂ ਕੀਤਾ ਜਾਣਾ ਚਾਹੀਦਾ, ਮੈਂ ਸਮਝਦਾ ਹਾਂ ਕਿ ਜੇਕਰ ਇਨਸਾਫ਼ ਬਦਲੇ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਇਹ ਆਪਣਾ ਮੂਲ ਸਵਰੂਪ ਖੋਹ ਦਿੰਦਾ ਹੈ।' ਉਨ੍ਹਾ ਕਿਹਾ ਕਿ ਇਨਸਾਫ਼ ਨੂੰ ਕਦੀ ਵੀ ਬਦਲੇ ਦਾ ਰੂਪ ਨਹੀਂ ਲੈਣਾ ਚਾਹੀਦਾ। ਇਸ ਤੋਂ ਪਹਿਲਾਂ ਐਡਵੋਕੇਟ ਜੀ ਐੱਸ ਮਣੀ ਅਤੇ ਪ੍ਰਦੀਪ ਕੁਮਾਰ ਯਾਦਵ ਨੇ ਪੁਲਸ ਦੀ ਕਾਰਵਾਈ 'ਤੇ ਸਵਾਲ ਉਠਾਉਂਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਕੋਰਟ 'ਚ ਕਿਹਾ ਕਿ ਕਾਰਵਾਈ ਦੌਰਾਨ ਪੁਲਸ ਨੇ ਕੋਰਟ ਦੇ ਸਾਲ 2014 'ਚ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ।

360 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper