Latest News
ਬਰਤਾਨਵੀ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦੀ ਜ਼ਬਰਦਸਤ ਜਿੱਤ

Published on 13 Dec, 2019 11:21 AM.


ਲੰਡਨ : ਬਰਤਾਨਵੀ ਆਮ ਚੋਣਾਂ ਵਿਚ ਬੋਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਜ਼ਬਰਦਸਤ ਜਿੱਤ ਨਸੀਬ ਹੋਈ ਹੈ। 650 ਮੈਂਬਰੀ ਸੰਸਦ ਲਈ ਉਸ ਦੇ 364 ਮੈਂਬਰ ਚੁਣੇ ਗਏ, ਜਦਕਿ ਲੇਬਰ ਪਾਰਟੀ 203 ਸੀਟਾਂ ਜਿੱਤ ਸਕੀ। ਸਕਾਟਿਸ਼ ਨੈਸ਼ਨਲ ਪਾਰਟੀ ਨੇ 48 ਤੇ ਲਿਬਰਲ ਡੈਮੋਕਰੇਟਾਂ ਨੇ 11 ਸੀਟਾਂ ਜਿੱਤੀਆਂ। ਹੋਰ ਪਾਰਟੀਆਂ 10 ਤੋਂ ਵੀ ਘੱਟ ਸੀਟਾਂ ਜਿੱਤ ਸਕੀਆਂ। ਕੰਜ਼ਰਵੇਟਿਵ ਪਾਰਟੀ ਦੀ ਇਹ ਜਿੱਤ ਮਾਰਗਰੇਟ ਥੈਚਰ ਦੀ ਅਗਵਾਈ ਵਿਚ 1987 ਵਿਚ ਹਾਸਲ ਕੀਤੀ ਗਈ ਜਿੱਤ ਨਾਲੋਂ ਵੀ ਵੱਡੀ ਹੈ। ਜੇਰੇਮੀ ਕੌਰਬਿਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਦਾ 1935 ਤੋਂ ਬਾਅਦ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਜੌਹਨਸਨ ਨੇ ਕਿਹਾ ਕਿ ਉਹ 31 ਜਨਵਰੀ ਤੱਕ ਯੂਰਪੀ ਯੂਨੀਅਨ ਵਿਚੋਂ ਬਰਤਾਨੀਆ ਨੂੰ ਬਾਹਰ ਕੱਢ ਲੈਣਗੇ। ਇਹ ਚੋਣਾਂ ਇਸੇ ਮੁੱਦੇ 'ਤੇ ਹੀ ਲੜੀਆਂ ਗਈਆਂ ਸਨ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper