Latest News
ਭਾਰੀ ਬਰਫ਼ਬਾਰੀ 'ਚ ਫਸੇ 170 ਵਿਦਿਆਰਥੀਆਂ ਨੂੰ ਬਚਾਇਆ

Published on 14 Dec, 2019 11:38 AM.


ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਕੁਫ਼ਰੀ ਦੇ ਨੇੜੇ ਭਾਰੀ ਬਰਫ਼ਬਾਰੀ ਦੇ ਵਿਚਾਲੇ ਫਸੇ 170 ਵਿਦਿਆਰਥੀਆਂ ਨੂੰ ਸ਼ਨੀਵਾਰ ਤੜਕੇ ਬਚਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਦੇ ਪੁਲਸ ਸੁਪਰਡੈਂਟ ਉਮਾਪਤੀ ਜਾਮਵਾਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ 90 ਵਿਦਿਆਰਥੀ ਅਤੇ ਰਾਜਸਥਾਨ ਦੇ 80 ਵਿਦਿਆਰਥੀ ਸੂਬੇ ਦੀ ਸੈਰ 'ਤੇ ਸਨ, ਪਰ ਸ਼ੁੱਕਰਵਾਰ ਸ਼ਾਮ ਨੂੰ ਕੁਫ਼ਰੀ ਦੇ ਨੇੜੇ ਬਰਫ਼ਬਾਰੀ 'ਚ ਫਸ ਗਏ। ਐੱਸ ਪੀ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਵਿਦਿਆਰਥੀਆਂ ਨੂੰ ਲੈ ਕੇ ਮਨਾਲੀ ਜਾ ਰਹੀ ਬੱਸ ਰਾਤ 8 ਵਜੇ ਕੁਫ਼ਰੀ ਦੇ ਨੇੜੇ ਫਾਗੂ 'ਚ ਫਿਸਲ ਗਈ। ਐੱਸ ਪੀ ਨੇ ਦੱਸਿਆ ਕਿ ਢੱਲੀ ਦੇ ਐੱਸ ਐੱਚ ਓ ਰਾਜ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਸੈਲਾਨੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਨੇੜੇ ਦੇ ਇੱਕ ਰਿਜ਼ਾਰਟ 'ਚ ਸੁਰੱਖਿਅਤ ਸਥਾਨ 'ਤੇ ਲਿਆਂਦਾ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper