Latest News
ਪੱਛਮੀ ਬੰਗਾਲ 'ਚ ਫਿਰ ਭੜਕੀ ਹਿੰਸਾ

Published on 14 Dec, 2019 11:40 AM.


ਕੋਲਕਾਤਾ : ਨਾਗਰਿਕ (ਸੋਧ) ਕਾਨੂੰਨ ਖਿਲਾਫ਼ ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ ਜਾਰੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਸਥਾਨਾਂ 'ਤੇ ਸੜਕਾਂ ਅਤੇ ਰੇਲ ਮਾਰਗ ਰੋਕੇ। ਪੁਲਸ ਨੇ ਦੱਸਿਆ ਕਿ ਮੁਰਸ਼ਿਦਾਬਾਦ ਅਤੇ ਉਤਰੀ 24 ਪਰਗਨਾ ਜ਼ਿਲ੍ਹਿਆਂ ਅਤੇ ਹਾਵੜਾ 'ਚ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। ਹਾਵੜਾ 'ਚ ਕੋਨਾ ਅਤੇ ਐੱਨ ਐੱਚ 6 'ਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਅੱਗ ਲਾ ਦਿੱਤੀ।
ਉਥੇ ਹੀ ਦੱਖਣੀ ਅਤੇ ਉਤਰੀ ਬੰਗਾਲ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-34 ਨੂੰ ਪ੍ਰਦਰਸ਼ਨਕਾਰੀਆਂ ਨੇ ਮੁਰਸ਼ਿਦਾਬਾਦ ਨੇੜੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਹਾਵੜਾ ਜ਼ਿਲ੍ਹੇ ਦੇ ਦੋਮਜੁਰ ਇਲਾਕੇ 'ਚ ਰਾਸ਼ਟਰੀ ਰਾਜਮਾਰਗ-6 ਨੂੰ ਵੀ ਬੰਦ ਕਰ ਦਿੱਤਾ।

347 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper