ਰੂਪਨਗਰ, (ਗੁਰਮੀਤ ਸਿੰਘ ਖੰਗੂੜਾ) - ਰਿਆਤ ਪੋਲੀਟੈਕਨਿਕ ਕਾਲਜ ਰੈਲ ਮਾਜਰਾ ਦੇ ਡਿਪਲੋਮਾ ਮਕੈਨੀਕਲ ਦੇ 22 ਵਿਦਿਆਰਥੀਆਂ ਨੂੰ ਮਸ਼ਹੂਰ ਕੰਪਨੀ ਜਾਨ ਡੀਅਰ ਵਿੱਚ ਨੌਕਰੀ ਲਈ ਚੁਣਿਆ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਇੰਜ. ਵਿਸ਼ਾਲ ਵਾਲੀਆ ਨੇ ਕਿਹਾ ਕਿ ਸਾਡੇ ਕਾਲਜ ਦੇ ਮਕੈਨੀਕਲ ਡਿਪਲੋਮਾ ਦੇ 22 ਵਿਦਿਆਰਥੀਆਂ ਨੂੰ ਕੰਪਨੀ ਵੱਲੋਂ ਚੋਣ ਦੇ ਵੱਖ-ਵੱਖ ਚਰਨਾਂ ਲਿਖਤੀ ਪ੍ਰੀਖਿਆ, ਇੰਟਰਵਿਊ, ਗਰੁੱਪ ਡਿਸਕਸ਼ਨ ਆਦਿ ਵਿੱਚ ਕੰਪਨੀ ਦੀ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਨੌਕਰੀ ਦੇ ਨਾਲ ਆਕਰਸ਼ਕ ਪੈਕੇਜ ਵੀ ਪ੍ਰਾਪਤ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਲਜ ਵਿੱਚ ਆਧੁਨਿਕ ਸਾਜ਼ੋ ਸਾਮਾਨ ਨਾਲ ਲੈਸ ਲੈਬਜ਼, ਵਰਕਸ਼ਾਪ ਅਤੇ ਵਿਦਿਆਰਥੀਆਂ ਨੂੰ ਅੱਛਾ ਐਕਸਪੋਜ਼ਰ ਅਤੇ ਪੜ੍ਹਾਈ ਦਾ ਯੋਗ ਵਾਤਾਵਰਨ ਦੇ ਨਾਲ ਅਧਿਆਪਕਾਂ ਦਾ ਸਮੇਂ ਸਮੇਂ ਤੇ ਸਹੀ ਮਾਰਗ ਦਰਸ਼ਨ ਸਫਲਤਾ ਦਿਲਾਉਂਦਾ ਹੈ। ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਨਿਰਮਲ ਸਿੰਘ ਰਿਆਤ, ਮੈਨੇਜਿਗ ਡਾਇਰੈਕਟਰ ਅਤੇ ਸਲਾਹਕਾਰ ਸਕਿੱਲ ਸ਼ਿਕਸ਼ਾ ਪੰਜਾਬ ਸਰਕਾਰ ਡਾ ਸੰਦੀਪ ਸਿੰਘ ਕੌੜਾ ਨੇ ਨੌਕਰੀ ਲਈ ਚੁਣੇ ਗਏ। ਵਿਦਿਆਰਥੀਆਂ ਨੂੰ ਆਫਰ ਲੈਟਰ ਪ੍ਰਦਾਨ ਕੀਤੇ। ਉਨ੍ਹਾਂ ਨਾਲ ਹੀ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ਼ ਨੂੰ ਸਫਲਤਾ 'ਤੇ ਮੁਬਾਰਕਬਾਦ ਦਿੱਤੀ।