ਗੁਰਾਇਆ (ਬਿੰਦਰ ਸੁੰਮਨ) - ਡੇਰਾ ਬਾਬਾ ਜਾਹਰ ਬਲੀ ਦੂਲੋ ਸਰਕਾਰ ਸ਼ੇਰੇ ਖੁਦਾ ਪਿੰਡ ਜੰਡ 'ਚ ਸਾਂਈ ਬਾਬਾ ਰੱਖੇ ਸ਼ਾਹ ਜੀ ਦੀ ਸਾਲਾਨਾ ਬਰਸੀ ਮਨਾਈ ਗਈ। ਦਰਬਾਰ 'ਤੇ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਮੁੱਖ ਸੇਵਾਦਾਰ ਸ਼ੇਰਾ ਜੀ ਵੱਲੋਂ ਕੀਤੀ ਗਈ। ਇਸ ਉਪਰੰਤ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਨਾਮਵਾਰ ਕਲਾਕਾਰਾਂ ਨੇ ਹਿੱਸਾ ਲਿਆ।
ਇਸ ਮੌਕੇ ਨੂਰਾ ਸਿਸਟਰਜ਼ ਨੇ ਸੂਫੀ ਗੀਤਾਂ ਨਾਲ ਹਾਜ਼ਰੀ ਭਰੀ।ਇਸ ਮੌਕੇ ਸਹਿਯੋਗੀਆਂ ਨੂੰ ਦਰਬਾਰ ਦੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਡਾਕਟਰ ਨੀਤਨ, ਡਾ ਰਕੇਸ਼ ਕੁਮਾਰ, ਤਰਸੇਮ ਅੱਟਾ, ਸ਼ਿਵ ਚਰਨ ਮਹਿਮੀ, ਹਰਦਿਆਲ ਮਹਿਮੀ, ਜੀਵਨ ਮਹਿਮੀ, ਕੁਲਵਿੰਦਰ ਮੱਲ੍ਹੀ, ਜਾਹਰਪ੍ਰੀਤ ਸਿੰਘ ਮੱਲ੍ਹੀ, ਪ੍ਰਭਦੀਪ ਮਾਹਲ, ਬਾਬਾ ਚਮਨੇ ਸ਼ਾਹ, ਗੁਰਮੇਲ ਸਰਪੰਚ, ਰਾਮ ਸਰੂਪ ਸਰੋਏ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪੰਛੀ ਡੱਲੇਵਾਲ ਨੇ ਬਾਖੂਬੀ ਨਿਭਾਈ।