Latest News
ਜਾਮੀਆ ਦੀ ਵੀ ਸੀ ਨੇ ਮੰਨੀਆਂ ਵਿਦਿਆਰਥੀਆਂ ਦੀਆਂ ਮੰਗਾਂ

Published on 13 Jan, 2020 11:31 AM.


ਨਵੀਂ ਦਿੱਲੀ : ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੇ ਸੋਮਵਾਰ ਨੂੰ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਦੇ ਦਫ਼ਤਰ ਦਾ ਘੇਰਾਓ ਕੀਤਾ ਅਤੇ ਪਿਛਲੇ ਮਹੀਨੇ ਕੈਂਪਸ ਦੇ ਅੰਦਰ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਖਿਲਾਫ਼ ਐੱਫ਼ ਆਈ ਆਰ ਦੀ ਮੰਗ ਕੀਤੀ। ਇਸ 'ਤੇ ਵੀ ਸੀ ਨਜ਼ਮਾ ਅਖ਼ਤਰ ਨੇ ਕਿਹਾ ਕਿ ਮੰਗਲਵਾਰ ਤੋਂ ਇਸ 'ਤੇ ਕਾਰਵਾਈ ਹੋਵੇਗੀ। ਵਿਦਿਆਰਥੀਆਂ ਨੇ ਕਰੀਬ ਦੋ ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਸੀ ਨਜ਼ਮਾ ਅਖ਼ਤਰ ਬਾਹਰ ਆਈ ਅਤੇ ਉਨ੍ਹਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਜਾਮੀਆ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਨਜ਼ਮਾ ਅਖ਼ਤਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ਜਾਮੀਆ ਹਿੰਸਾ ਮਾਮਲੇ 'ਚ ਐੱਫ਼ ਆਈ ਆਰ ਦਰਜ ਕੀਤੀ ਸੀ, ਪਰ ਉਹ ਹਾਲੇ ਰਸੀਵ ਨਹੀਂ ਹੋਈ। ਅਸੀਂ ਇਸ 'ਤੇ ਅੱਗੇ ਕੁਝ ਨਹੀਂ ਕਰ ਸਕਦੇ, ਕਿਉਂਕਿ ਅਸੀਂ ਸਰਕਾਰੀ ਕਰਮਚਾਰੀ ਹਾਂ। ਨਾਲ ਹੀ ਉਨ੍ਹਾ ਕਿਹਾ ਕਿ ਅਸੀਂ ਇਸ ਮਾਮਲੇ 'ਚ ਸਰਕਾਰ ਦੇ ਸਾਹਮਣੇ ਵੀ ਇਤਰਾਜ਼ ਦਰਜ ਕਰਾਇਆ ਹੈ, ਪਰ ਜ਼ਰੂਰਤ ਪਈ ਤਾਂ ਅਸੀਂ ਕੋਰਟ ਵੀ ਜਾਵਾਂਗੇ। ਐੱਫ਼ ਆਈ ਆਰ ਦੇ ਸਵਾਲ 'ਤੇ ਨਜ਼ਮਾ ਨੇ ਕਿਹਾ ਕਿ ਮੰਗਲਵਾਰ ਤੋਂ ਐੱਫ਼ ਆਈ ਆਰ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਵਿਦਿਆਰਥੀਆਂ ਵੱਲੋਂ ਕੀਤੇ ਸਵਾਲ 'ਤੇ ਉਨ੍ਹਾ ਕਿਹਾ ਕਿ ਅਸੀਂ ਐੱਫ਼ ਆਈ ਆਰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਬਿਨ੍ਹਾ ਪੁੱਛੇ ਕੈਂਪ 'ਚ ਆ ਗਈ। ਪੁਲਸ ਨੇ ਸਾਡੇ ਵਿਦਿਆਰਥੀਆਂ ਨੂੰ ਕੁੱਟਿਆ। ਅਸੀਂ ਐਫ਼ ਆਈ ਆਈ ਆਰ ਦਰਜ ਕਰਾਈ ਪੁਲਸ ਨੇ ਨਹੀਂ ਲਈ। ਦਿੱਲੀ ਪੁਲਸ 'ਤੇ ਐਫ਼ ਆਈ ਆਰ ਦਰਜ ਹੋ ਕੇ ਰਹੇਗੀ। ਹੁਣ ਅਸੀਂ ਐੱਫ਼ ਆਈ ਆਰ ਦਰਜ ਕਰਾਵਾਂਗੇ ਅਤੇ ਇਸ ਦੀ ਕਾਰਵਾਈ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ 'ਤੇ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਹਿੰਸਾ ਹੋਈ ਸੀ।

116 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper