Latest News
ਅਧਿਆਪਕਾ ਵੱਲੋਂ ਗੋਲੀ ਮਾਰ ਕੇ ਆਤਮ-ਹੱਤਿਆ

Published on 13 Jan, 2020 11:32 AM.


ਖੰਨਾ (ਸੁਖਵਿੰਦਰ ਸਿੰਘ ਭਾਦਲਾ,
ਪਰਮਿੰਦਰ ਸਿੰਘ ਮੋਨੂੰ)
ਅੱਜ ਸਵੇਰੇ ਖੰਨਾ ਦੇ ਇੱਕ ਨਿੱਜੀ ਸਕੂਲ ਦੀ ਕੈਮਿਸਟਰੀ ਪੜ੍ਹਾ ਰਹੀ ਅਧਿਆਪਕਾਂ ਵੱਲੋਂ ਆਪਣੇ ਘਰ ਵਿੱਚ ਗੋਲੀ ਮਾਰ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਤੀ ਧਰਮਿੰਦਰ ਨੇ ਦੱਸਿਆ ਕਿ ਸਵੇਰੇ ਮੇਰੇ ਲਸੰਸੀ ਪਿਸਟਲ ਬੱਤੀ ਬੋਰ ਨਾਲ ਮੇਰੀ ਪਤਨੀ ਅੰਜਲੀ ਨੇ ਸਿਰ ਵਿਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਸਾਡੀ ਇੱਕੋ-ਇੱਕ ਲੜਕੀ ਜਿਹੜੀ ਕਿ ਕੈਨੇਡਾ ਪੜ੍ਹਾਈ ਕਰਨ ਲਈ ਪਿਛਲੇ ਦੋ ਸਾਲ ਤੋਂ ਗਈ ਹੋਈ ਹੈ, ਨੂੰ ਅੱਗੇ ਪੀ ਆਰ ਨਾ ਮਿਲਣ ਕਾਰਨ ਮੇਰੀ ਪਤਨੀ ਪਿਛਲੇ ਇੱਕ ਸਾਲ ਤੋਂ ਡਿਪ੍ਰੈਸ਼ਨ ਵਿੱਚ ਰਹਿ ਰਹੀ ਸੀ, ਜਿਸ ਦਾ ਇਲਾਜ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲਦਾ ਸੀ। ਅੱਜ ਸਵੇਰੇ ਅਚਾਨਕ ਮੇਰੀ ਪਤਨੀ ਅੰਜਲੀ (43) ਵੱਲੋਂ ਸਿਰ ਵਿੱਚ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਇਸ ਘਟਨਾ ਦੀ ਸੂਚਨਾ ਮੇਰੇ ਵੱਲੋਂ ਥਾਣਾ ਸਿਟੀ 2 ਅਤੇ ਮ੍ਰਿਤਕ ਦੇ ਭਾਈਆਂ ਨੂੰ ਦਿੱਤੀ ਗਈ। ਘਟਨਾ ਸਥਾਨ 'ਤੇ ਪਹੁੰਚੇ ਥਾਣਾ ਸਿਟੀ ਦੋ ਦੇ ਐਡੀਸ਼ਨਲ ਐੱਸ ਐੱਚ ਓ ਕੀਮਤੀ ਲਾਲ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਗਏ, ਜਿਨ੍ਹਾਂ ਦੇ ਨਾਲ ਫਿੰਗਰ ਪ੍ਰਿੰਟਿੰਗ ਮਾਹਰ ਟ੍ਰੈਫਿਕ ਪੁਲਸ ਇੰਚਾਰਜ ਪਵਨਦੀਪ ਸਿੰਘ ਵੀ ਮੌਕੇ 'ਤੇ ਪਹੁੰਚੇ। ਐਡੀਸ਼ਨਲ ਐੱਸ ਐੱਚ ਓ ਕੀਮਤੀ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਪਤੀ ਧਰਮਿੰਦਰ ਅਤੇ ਭਾਈ ਵਿਵੇਕ ਚੰਦ ਨਾਲ ਗੱਲ ਕਰਨ ਤੋਂ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ। ਮ੍ਰਿਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਖੰਨਾ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਦਿੱਤਾ ਜਾਵੇਗਾ। ਜਾਂਚ ਵਿਚ ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ।

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper