Latest News
ਪਤੰਗ ਲਾਹ ਰਹੇ ਨੌਜਵਾਨ ਦੀ ਕਰੰਟ ਨਾਲ ਮੌਤ

Published on 14 Jan, 2020 10:31 AM.


ਪੱਟੀ (ਬਲਦੇਵ ਸਿੰਘ ਸੰਧੂ)-ਸਬ-ਡਵੀਜ਼ਨ ਪੱਟੀ ਅਧੀਨ ਪੈਂਦੇ ਪਿੰਡ ਬੋਪਾਰਾਏ ਵਿੱਚ ਲੋਹੜੀ ਵਾਲੀ ਦੇਰ ਸ਼ਾਮ ਇਕ 22 ਸਾਲਾ ਨੌਜਵਾਨ ਦੀ ਦਰੱਖਤ ਤੋਂ ਪਤੰਗ ਲਾਹੁਣ ਵੇਲੇ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਸੰਬੰਧੀ ਸਤਨਾਮ ਸਿੰਘ ਨਿਵਾਸੀ ਬੋਪਾਰਾਏ ਨੇ ਦੱਸਿਆ ਕਿ ਉਸ ਦਾ ਲੜਕਾ ਮੰਗਾ, ਜੋ ਬੀਤੀ ਸ਼ਾਮ 7 ਵਜੇ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਅਤੇ ਉਸ ਦੀ ਪਤੰਗ ਨੇੜਲੇ ਦਰੱਖਤ ਵਿਚ ਫਸ ਗਈ ਅਤੇ ਉਹ ਪਤੰਗ ਲਾਹੁਣ ਲਈ ਉਸ ਦਰੱਖਤ 'ਤੇ ਜਾ ਚੜ੍ਹਿਆ, ਉਸ ਦਰੱਖਤ ਨੇੜਲੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਲੰਘਦੀਆਂ ਸਨ ਅਤੇ ਮੀਂਹ ਪੈਣ ਕਾਰਨ ਬਿਜਲੀ ਦਾ ਕਰੰਟ ਉਸ ਦਰੱਖਤ ਵਿਚ ਆ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਜ਼ਿਕਰਯੋਗ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਕ ਭੈਣ ਵਿਆਹੀ ਹੋਈ ਹੈ ਅਤੇ ਇਸ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਲੜਕੇ ਦਾ ਪਾਲਣ ਪੋਸ਼ਣ ਇਸ ਦੀ ਤਾਈ ਨੇ ਕੀਤਾ, ਜਦਕਿ ਘਰ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਪਿਤਾ ਮਜ਼ਦੂਰੀ ਕਰ ਕੇ ਪਰਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਨੌਜਵਾਨ ਮੰਗਾ ਦਾ ਅਤੰਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

120 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper