Latest News
ਪਾਕਿ 'ਚ ਬਰਫ਼ਬਾਰੀ, ਮੀਂਹ ਨਾਲ 75 ਲੋਕਾਂ ਦੀ ਮੌਤ

Published on 14 Jan, 2020 10:36 AM.


ਇਸਲਾਮਾਬਾਦ : ਪਾਕਿਸਤਾਨ 'ਚ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਘੱਟੋ-ਘੱਟ 75 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧ 'ਚ ਐੱਨ ਡੀ ਆਰ ਐੱਮ ਏ ਨੇ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ 'ਚ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਪਾਕਿਸਤਾਨ 'ਚ ਬਰਫ਼ਬਾਰੀ ਅਤੇ ਮੀਂਹ ਨਾਲ ਹੋਈਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 75 ਹੋ ਗਈ, ਜਦਕਿ ਜਖ਼ਮੀਆਂ ਦੀ ਗਿਣਤੀ 64 ਦੇ ਲੱਗਭੱਗ ਹੈ। ਐੱਨ ਡੀ ਆਰ ਐੱਮ ਏ ਅਨੁਸਾਰ ਬਲੋਚਿਸਤਾਨ 'ਚ ਮੀਂਹ ਨੇ 17 ਲੋਕਾਂ ਦੀ ਜਾਨ ਲੈ ਲਈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ 'ਚ ਘੱਟੋ-ਘੱਟ 55 ਲੋਕਾਂ ਦੀ ਮੌਤ ਅਤੇ 12 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਨੀਲਮ ਘਾਟੀ 'ਚ ਇੱਕ ਬਰਫ਼ੀਲੇ ਤੂਫ਼ਾਨ 'ਚ 20 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹਾਲੇ ਵੀ ਗੁੰਮ ਹਨ। ਐੱਨ ਡੀ ਆਰ ਐੱਮ ਏ ਅਨੁਸਾਰ ਚਾਰ ਜ਼ਖ਼ਮੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਬਾਕੀ ਲੋਕਾਂ ਨੂੰ ਬਚਾਉਣ ਲਈ ਕੰਮ ਜਾਰੀ ਹੈ।
ਬਲੋਚਿਸਤਾਨ 'ਚ ਮੁੱਖ ਸੜਕੀ ਮਾਰਗ ਬੋਲਨ ਰੋਡ, ਖਾਨਜਾਈ ਅਤੇ ਕੁਏਟਾ-ਚਮਨ ਰੋਡ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਖੈਬਰ ਖਪਤੂਨਖਵਾ ਸੂਬੇ 'ਚ ਸਭ ਤੋਂ ਜ਼ਿਆਦਾ 23 ਇੰਚ ਬਰਫ਼ਬਾਰੀ ਦਰਜ ਕੀਤੀ ਗਈ।
ਸੋਮਵਾਰ ਨੂੰੰ ਬਰਫ਼ਬਾਰੀ, ਢਿਗਾਂ ਡਿੱਗਣ ਅਤੇ ਮੀਂਹ ਨਾਲ ਸੰਬੰਧਤ ਹੋਰ ਘਟਨਾਵਾਂ 'ਚ ਘੱਟੋ-ਘੱਟ 21 ਲੋਕਾਂ ਦੇ ਮਾਰੇ ਜਾਣ ਦਾ ਦਾਆਵਾ ਕੀਤਾ ਗਿਆ ਸੀ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ।

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper