Latest News
ਪਵਨ ਵਰਮਾ ਪਾਰਟੀ ਛੱਡਣ ਲਈ ਆਜ਼ਾਦ : ਨਿਤਿਸ਼ ਕੁਮਾਰ

Published on 23 Jan, 2020 11:08 AM.


ਪਟਨਾ : ਜਨਤਾ ਦਲ (ਯੂ) ਦੇ ਜਨਰਲ ਸਕੱਤਰ ਪਵਨ ਕੁਮਾਰ ਵਰਮਾ ਦੀ ਐੱਨ ਪੀ ਆਰ ਤੇ ਦਿੱਲੀ ਵਿਚ ਭਾਜਪਾ ਨਾਲ ਚੋਣ ਗਠਜੋੜ ਕਰਨ 'ਤੇ ਸਪੱਸ਼ਟੀਕਰਨ ਮੰਗਦੀ ਚਿੱਠੀ ਤੋਂ ਖਫਾ ਹੋ ਕੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਉਹ ਕਿਸੇ ਵੀ ਪਾਰਟੀ ਵਿਚ ਜਾਣ ਲਈ ਆਜ਼ਾਦ ਹਨ, ਪਰ ਜਨਤਕ ਤੌਰ 'ਤੇ ਬਿਆਨਬਾਜ਼ੀ ਠੀਕ ਨਹੀਂ ਹੈ। ਪਵਨ ਕੁਮਾਰ ਨੇ ਚਿੱਠੀ ਵਿਚ ਕਿਹਾ ਸੀ, 'ਵੰਡਪਾਊ ਸੀ ਏ ਏ, ਐੱਨ ਪੀ ਆਰ ਤੇ ਐੱਨ ਆਰ ਸੀ ਖਿਲਾਫ ਦੇਸ਼ਵਿਆਪੀ ਗੁੱਸੇ ਦੇ ਬਾਵਜੂਦ ਪਾਰਟੀ ਨੇ ਦਿੱਲੀ ਚੋਣਾਂ ਵਿਚ ਭਾਜਪਾ ਨਾਲ ਗੱਠਜੋੜ ਕਿਵੇਂ ਕਰ ਲਿਆ।' ਉਨ੍ਹਾ ਚਿੱਠੀ ਵਿਚ ਨਿਤਿਸ਼ ਨੂੰ ਚੇਤੇ ਕਰਾਉਂਦਿਆਂ ਲਿਖਿਆ ਸੀ, 'ਮਹਾਂਗਠਬੰਧਨ ਦੀ ਅਗਵਾਈ ਕਰਦਿਆਂ ਤੁਸੀਂ ਆਰ ਐੱਸ ਐੱਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ। 2017 ਵਿਚ ਮੁੜ ਭਾਜਪਾ ਨਾਲ ਜਾਣ ਦੇ ਬਾਵਜੂਦ ਨਿੱਜੀ ਤੌਰ 'ਤੇ ਮੰਨਦੇ ਰਹੇ ਕਿ ਭਾਜਪਾ ਦੇ ਵਿਚਾਰਾਂ ਵਿਚ ਤਬਦੀਲੀ ਨਹੀਂ ਆਈ। ਤੁਹਾਡੇ ਨਿੱਜੀ ਵਿਚਾਰਾਂ, ਜਿਹੜੇ ਮੇਰੇ ਤੱਕ ਪੁੱਜੇ, ਵਿਚ ਇਹੀ ਸੰਦੇਸ਼ ਸੀ ਕਿ ਭਾਜਪਾ ਨੇ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਹੈ।' ਨਿਤਿਸ਼ ਦੇ ਬਿਆਨ ਤੋਂ ਬਾਅਦ ਪਵਨ ਵਰਮਾ ਨੇ ਕਿਹਾ ਹੈ ਕਿ ਜਦੋਂ ਉਨ੍ਹਾ ਨੂੰ ਚਿੱਠੀ ਦਾ ਲਿਖਤੀ ਜਵਾਬ ਮਿਲ ਜਾਵੇਗਾ, ਉਹ ਅਗਲਾ ਫੈਸਲਾ ਕਰਨਗੇ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper