Latest News
ਖੇਤੀ 'ਚ ਮੱਲਾਂ ਮਾਰਦੀ ਸਰਪੰਚ ਨਵਾਂ ਪਿੰਡ ਨੈਚਾ ਦਾ ਸਨਮਾਨ

Published on 29 Jan, 2020 11:03 AM.


ਗੁਰਾਇਆ (ਗੁਰਜੀਤ ਸਿੰਘ ਗਿੱਲ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਦੇ ਖੇਤੀਬਾੜੀ ਅਫਸਰ ਡਾ ਰਣਜੀਤ ਸਿੰਘ ਚੌਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿਦਿੰਆਂ ਦੱਸਿਆ ਕਿ ਇਸ 26 ਜਨਵਰੀ ਦੇ ਸ਼ੁੱਭ ਦਿਹਾੜੇ 'ਤੇ ਮਾਨਯੋਗ ਐੱਸ ਡੀ ਐੱਮ ਫਿਲੌਰ ਸ੍ਰੀ ਵਿਨੀਤ ਕੁਮਾਰ ਵੱਲੋਂ ਖੇਤੀ ਵਿੱਚ ਮੱਲਾਂ ਮਾਰਨ ਵਾਲੀ 72 ਸਾਲਾ ਬੀਬੀ ਨਵਰੂਪ ਕੌਰ ਨੂੰ ਸਨਮਾਨਿਤ ਕੀਤਾ ਗਿਆ।ਮੁੱਢ ਕਦੀਮਾਂ ਤੋਂ ਲੋਕ ਖੇਤੀ ਕਰਦੇ ਆ ਰਹੇ ਹਨ ਪਰ ਚੰਗਾ ਪੜ੍ਹ-ਲਿਖ ਕੇ ਖੇਤੀ ਸ਼ੌਕ ਨਾਲ ਕਰਨੀ, ਉਹ ਵੀ 72 ਸਾਲ ਦੀ ਉਮਰ ਵਿੱਚ, ਇੱਕ ਬੀਬੀ ਵੱਲੋਂ ਇਹ ਅਚੰਭਾ ਹੀ ਲੱਗ ਰਿਹਾ ਹੈ। ਪੁਰਾਣੇ ਬਜ਼ੁਰਗ ਆਪਣੀਆਂ ਧੀਆਂ ਨੂੰ ਬਾਹਰ ਪੈਰ ਪੁੱਟਣ ਨਹੀਂ ਸੀ ਦਿੰਦੇ। ਪਰ ਟੱਬਰ ਪੜ੍ਹਿਆ ਲਿਖਿਆ ਹੋਣ ਕਰਕੇ ਪਿਤਾ ਨੇ ਵੀ ਲਾਡਾਂ ਵਿੱਚ ਆਪਣੀ ਧੀ ਨੂੰ ਟ੍ਰੈਕਟਰ ਚਲਾਉਣਾ ਸਿਖਾ ਦਿੱਤਾ। ਪਿਤਾ ਦੀ ਮੌਤ ਤੋਂ ਬਾਦ ਇਹੀ ਸ਼ੌਕ ਮਜਬੂਰੀ ਵੀ ਬਣ ਗਿਆ। ਸੱਤ ਏਕੜ ਵਿੱਚ ਸਬਜੀਆਂ ਦੀ ਢੁੱਕਵੀਂ ਖੇਤੀ, ਬਾਕੀ ਜ਼ਮੀਨ ਵਿੱਚ ਰਵਾਇਤੀ ਫਸਲਾਂ ਲਾ ਕੇ ਆਪਣੇ ਵਧੀਆ ਗੁਜ਼ਾਰੇ ਦੇ ਨਾਲ-ਨਾਲ ਇਲਾਕੇ ਵਿੱਚ ਨਾਮ ਬਣਾਇਆ। ਐੱਮ ਏ ਬੀ ਐੱਡ ਹੋਣ ਕਰਕੇ ਪਿਛਲੀਆਂ ਪੰਚਾਇਤੀ ਚੋਣਾ ਵਿੱਚ ਸਰਬਸੰਮਤੀ ਨਾਲ ਪਿੰਡ ਨਵਾਂ ਪਿੰਡ ਨੈਚਾ ਦੀ ਸਰਪੰਚ ਵੀ ਪਿੰਡ ਵਾਸੀਆਂ ਵੱਲੋਂ ਚੁਣੀ ਗਈ। ਹੁਣ ਬੀਬੀ ਨਵਰੂਪ ਕੌਰ ਦੀ ਸਿਰਫ ਪਿੰਡ ਦੇ ਵਿਕਾਸ ਦੀ ਹੀ ਇੱਛਾ ਮਨ 'ਚ ਹੈ।

200 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper