Latest News
ਐੱਚ ਐੱਮ ਵੀ ਦੀ ਵਿਦਿਆਰਥਣ ਨੇ ਸਿਲਵਰ ਮੈਡਲ ਜਿੱਤਿਆ

Published on 02 Feb, 2020 10:11 AM.


ਜਲੰਧਰ (ਸ਼ੈਲੀ ਐਲਬਰਟ)
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਵਿਦਿਆਰਥਣ ਨੇਹਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਦਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪ੍ਰਤੀਨਿਧਤਵ ਕੀਤਾ ਜੋ ਕਿ ਡੀਸੀਆਰਯੂਐਸਟੀ ਮੂਥਲ ਸੋਨੀਪਤ ਵਿੱਚ ਆਯੋਜਿਤ ਹੋਈ। ਨੇਹਾ ਨੇ ਇਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਅਤੇ ਟੀਮ ਖੇਲੋ ਇੰਡੀਆ ਯੂਨੀਵਰਸਿਟੀ 2020 ਲਈ ਵੀ ਸਿਲੈਕਟ ਹੋਈ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਨੇਹਾ, ਕੋਚ ਪੀ.ਐਸ. ਨਿੱਝਰ ਅਤੇ ਸਪੋਰਟਸ ਕੋਆਰਡੀਨੇਟਰ ਹਰਮੀਤ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਤੋਂ ਸ਼੍ਰੀਮਤੀ ਰਮਨਦੀਪ ਅਤੇ ਸ਼੍ਰੀਮਤੀ ਸੰਦੀਪ ਮੌਜੂਦ ਰਹੇ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਐਚ.ਐਮ.ਵੀ. ਸੰਸਥਾ ਖਿਡਾਰਣਾਂ ਨੂੰ ਉੱਤਮ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਅਤੇ ਖਿਡਾਰਣਾਂ ਵੀ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀਆਂ ਹਨ।

181 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper