Latest News
ਸ਼ਾਹੀਨ ਬਾਗ ਦਾ ਖਾਮੋਸ਼ ਪ੍ਰੋਟੈੱਸਟ, ਬੁਲੰਦ ਸੁਨੇਹਾ

Published on 11 Feb, 2020 11:31 AM.


ਨਵੀਂ ਦਿੱਲੀ : ਚੋਣਾਂ ਦੌਰਾਨ ਸ਼ਾਹੀਨ ਬਾਗ ਬਾਰੇ ਬਹੁਤ ਕੁਝ ਕਿਹਾ ਗਿਆ। ਨਤੀਜੇ ਵਾਲੇ ਦਿਨ ਸ਼ਾਹੀਨ ਬਾਗ ਨੇ ਆਪਣਾ ਸੁਨੇਹਾ ਦੇਣ ਲਈ 'ਖਾਮੋਸ਼ੀ' ਨੂੰ ਚੁਣਿਆ। ਲੋਕ ਪ੍ਰੋਟੈੱਸਟ ਵਾਲੀ ਥਾਂ ਵੱਲ ਜਾਂਦੀ ਸੜਕ 'ਤੇ ਤਖਤੀਆਂ ਲੈ ਕੇ ਖੜ੍ਹੇ ਸੀ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ : ਅੱਜ ਮੌਨ ਪ੍ਰੋਟੈੱਸਟ ਹੈ। ਅਸੀਂ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੇ। ਟੀ ਵੀ ਅਮਲੇ ਨੇ ਕੈਮਰੇ ਸੈੱਟ ਕਰਨੇ ਸ਼ੁਰੂ ਕੀਤੇ ਤਾਂ ਪ੍ਰੋਟੈੱਸਟਰਾਂ ਨੇ ਉਨ੍ਹਾਂ ਕੋਲ ਜਾ ਕੇ ਤਖਤੀਆਂ ਵੱਲ ਇਸ਼ਾਰਾ ਕਰਦਿਆਂ ਕੁਝ ਵੀ ਕਹਿਣ ਦੀ ਥਾਂ ਨਾਂਹ ਵਿਚ ਸਿਰ ਹਿਲਾ ਦਿੱਤੇ। ਅੰਦਰ ਕਤਾਰ ਵਿਚ ਬੈਠੀਆਂ ਬੀਬੀਆਂ ਨੇ ਵੀ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ : ਅੱਜ ਮੌਨ ਪ੍ਰੋਟੈੱਸਟ ਹੈ। ਅਸੀਂ ਪੁਲਸੀਆ ਜ਼ੁਲਮ ਦੇ ਖਿਲਾਫ ਹਾਂ। ਅਸੀਂ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੇ। ਇਕ ਬੰਦੇ ਨੇ ਪੱਤਰਕਾਰਾਂ ਨੂੰ ਕਿਹਾ, 'ਤੁਸੀਂ ਤਸਵੀਰਾਂ ਲੈ ਸਕਦੇ ਹੋ, ਪਰ ਪ੍ਰੋਟੈੱਸਟਰ ਅੱਜ ਬੋਲਣਗੇ ਨਹੀਂ। ਕਿਉਂਕਿ ਉਨ੍ਹਾਂ ਦੇ ਸ਼ਬਦਾਂ ਨੂੰ ਟਵਿੱਸਟ ਕੀਤਾ ਜਾ ਸਕਦਾ ਹੈ।
ਇਹ ਪ੍ਰੋਟੈੱਸਟ ਕਿਸੇ ਪਾਰਟੀ ਦੇ ਵਿਰੋਧ ਜਾਂ ਹਮਾਇਤ ਵਿਚ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਅੱਜ ਕੋਈ ਇਥੋਂ ਗਲਤ ਸੁਨੇਹਾ ਲਵੇ। ਅਸੀਂ ਆਪਣੇ-ਆਪ ਨੂੰ ਇਸਤੇਮਾਲ ਹੋਣ ਤੋਂ ਬਚਾਉਣ ਲਈ ਕਿਸੇ ਜੇਤੂ ਜਾਂ ਹਾਰਨ ਵਾਲੇ ਨੂੰ ਇਥੇ ਨਹੀਂ ਆਉਣ ਦੇਵਾਂਗੇ।'

377 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper