Latest News
ਤੀਜਾ ਵਿਆਹ ਕਰਾਉਣ ਵਾਲੇ ਨੂੰ ਪਹਿਲੀ ਨੇ ਰਿਸੈਪਸ਼ਨ 'ਚ ਹੀ ਖੜਕਾਇਆ

Published on 12 Feb, 2020 11:29 AM.


ਕਰਾਚੀ : ਤੀਜਾ ਵਿਆਹ ਰਚਾਉਣ ਵਾਲੇ ਪਾਕਿਸਤਾਨੀ ਦੀ ਪਹਿਲੀ ਪਤਨੀ ਆਪਣੇ ਰਿਸ਼ਤੇਦਾਰਾਂ ਨਾਲ ਰਿਸਪੈਸ਼ਨ 'ਤੇ ਆ ਧਮਕੀ ਤੇ ਪਤੀ ਦੀ ਖੂਬ ਖੜਕੈਂਤੀ ਕੀਤੀ। ਪ੍ਰਾਹੁਣਿਆਂ ਦੇ ਸਾਹਮਣੇ ਉਸ ਦੇ ਲੀੜੇ ਵੀ ਪਾੜ ਦਿੱਤੇ।
ਅਖਬਾਰ 'ਦੀ ਐਕਸਪ੍ਰੈਸ ਟ੍ਰਿਬਿਊਨ' ਵਿਚ ਛਪੀ ਖਬਰ ਮੁਤਾਬਕ ਮਦੀਹਾ ਤੇ ਉਸ ਦੇ ਰਿਸ਼ਤੇਦਾਰ ਸੋਮਵਾਰ ਰਾਤ ਆਸਿਫ ਰਫੀਕ ਦੀ ਸਖੀ ਹਸਨ ਚੌਰੰਗੀ ਇਲਾਕੇ ਵਿਚ ਰਿਸੈਪਸ਼ਨ ਵਿਚ ਪੁੱਜੀ ਤੇ ਰਫੀਕ 'ਤੇ ਚੜ੍ਹਾਈ ਕਰ ਦਿੱਤੀ। ਮਦੀਹਾ ਨੇ ਕਿਹਾ ਕਿ ਉਸ ਦਾ ਰਫੀਕ ਨਾਲ 2014 ਵਿਚ ਵਿਆਹ ਹੋਇਆ ਸੀ। ਇਸ ਤੋਂ ਬਾਅਦ ਰਫੀਕ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਜਿੰਨਾਹ ਯੂਨੀਵਰਸਿਟੀ ਦੀ ਮੁਲਾਜ਼ਮ ਨਾਲ ਦੂਜਾ ਵਿਆਹ ਕਰ ਲਿਆ। ਇਤਰਾਜ਼ ਕਰਨ 'ਤੇ ਮੁਆਫੀ ਮੰਗ ਲਈ, ਕਿਹਾ ਕਿ ਉਹ ਉਸ ਨਾਲ ਹੀ ਰਹੇਗਾ।
ਮਦੀਹਾ ਤੋਂ ਬਚਾਉਣ ਆਈ ਪੁਲਸ ਨੇ ਵੀ ਥਾਣੇ ਲਿਜਾ ਕੇ ਰਫੀਕ ਨੂੰ ਕੁੱਟਿਆ। ਰਫੀਕ ਨੇ ਥਾਣੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਦੀਹਾ ਦੇ ਪਰਵਾਰ ਨੇ ਪਿੱਛਾ ਕੀਤਾ। ਉਹ ਇਕ ਖੜ੍ਹੇ ਟਰੱਕ ਦੇ ਥੱਲੇ ਵੜ ਗਿਆ। ਮਦੀਹਾ ਨੇ ਬਾਹਰ ਧੂਹ ਕੇ ਫਿਰ ਖੜਕਾਇਆ। ਉਸ ਨੂੰ ਕੁਝ ਲੋਕਾਂ ਨੇ ਬਚਾਇਆ। ਰਫੀਕ ਨੇ ਕਿਹਾ ਕਿ ਉਸ ਨੇ ਮਦੀਹਾ ਨੂੰ ਤਲਾਕ ਦੇ ਦਿੱਤਾ ਸੀ, ਇਸ ਕਰਕੇ ਹੋਰ ਵਿਆਹ ਕਰਾਉਣ ਲਈ ਉਸ ਦੀ ਮਨਜ਼ੂਰੀ ਜ਼ਰੂਰੀ ਨਹੀਂ ਸੀ। ''ਚਾਰ ਵਹੁਟੀਆਂ ਰੱਖਣ ਦਾ ਮੇਰਾ ਹੱਕ ਹੈ।'' ਇਸੇ ਦੌਰਾਨ ਪੁਲਸ ਨੇ ਮਦੀਹਾ ਤੇ ਰਫੀਕ ਨੂੰ ਅਦਾਲਤ ਤੱਕ ਪਹੁੰਚ ਕਰਨ ਲਈ ਕਿਹਾ ਹੈ। ਕੁੱਟ ਵਾਲਾ ਮਾਮਲਾ ਪੁਲਸ ਰਫੀਕ ਦੀ ਮੈਡੀਕਲ ਰਿਪੋਰਟ ਦੇਖਣ ਤੋਂ ਬਾਅਦ ਦਰਜ ਕਰੇਗੀ।

156 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper