Latest News
ਅਹਿਮਦਾਬਾਦ 'ਚ ਮੇਰਾ ਲੱਖਾਂ ਲੋਕ ਸਵਾਗਤ ਕਰਨਗੇ : ਟਰੰਪ

Published on 12 Feb, 2020 11:42 AM.


ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 24-25 ਫਰਵਰੀ ਦੀ ਭਾਰਤ ਯਾਤਰਾ ਨੂੰ ਲੈ ਕੇ ਉਤਸੁਕ ਹਨ। ਇਸ ਦੇ ਨਾਲ ਹੀ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੁਫੀਆ ਪਲੈਨ ਵੀ ਲੀਕ ਕਰਦਿਆਂ ਕਿਹਾ, ''ਏਅਰਪੋਰਟ ਤੋਂ ਸਟੇਡੀਅਮ ਤੱਕ ਲੱਖਾਂ ਲੋਕ ਮੇਰਾ ਸਵਾਗਤ ਕਰਨਗੇ।''
ਟਰੰਪ ਅਹਿਮਦਾਬਾਦ ਵੀ ਜਾਣਗੇ ਤੇ ਇਕ ਸਟੇਡੀਅਮ ਵਿਚ ਮੋਦੀ ਨਾਲ ਰੈਲੀ ਨੂੰ ਸੰਬੋਧਨ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਹੋਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਅਹਿਮਦਾਬਾਦ ਵਿਚ ਸਵਾਗਤ ਲਈ ਲੱਖਾਂ ਲੋਕ ਮੌਜੂਦ ਹੋਣਗੇ।''

283 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper