Latest News
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

Published on 13 Feb, 2020 11:34 AM.


ਪੱਟੀ (ਬਲਦੇਵ ਸਿੰਘ ਸੰਧੂ)
ਬੁੱਧਵਾਰ ਦੇਰ ਰਾਤ ਨੂੰ ਨੈਸ਼ਨਲ ਹਾਈਵੇ ਨੰਬਰ 54 'ਤੇ ਪਿੰਡ ਬੰਡਾਲਾ ਨੇੜੇ ਇਨੋਵਾ ਗੱਡੀ ਦੀ ਸੜਕ 'ਤੇ ਖੜ੍ਹੇ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਦੁਬਈ ਤੋਂ ਆਪਣੇ ਚਚੇਰੇ ਭਰਾ ਦਾ ਵਿਆਹ ਦੇਖਣ ਆਏ ਨੌਜਵਾਨ ਅਤੇ ਉਸ ਦੇ ਦੋਸਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਰਾਤ 12.30 ਦੀ ਦੱਸੀ ਜਾ ਰਹੀ ਹੈ। ਜਗਮੀਤ ਸਿੰਘ ਜੱਗਾ ਪੁੱਤਰ ਨਿਰਮਲਜੀਤ ਸਿੰਘ ਲਾਲੀ ਦੇ ਭਰਾ ਹਰਮੀਤ ਸਿੰਘ ਦਾ ਸ਼ੁੱਕਰਵਾਰ ਨੂੰ ਸ਼ਗਨ ਅਤੇ ਸ਼ਨੀਵਾਰ ਨੂੰ ਵਿਆਹ ਸੀ। ਜਗਮੀਤ ਸਿੰਘ ਜੱਗਾ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈਣ ਲਈ ਪੱਟੀ ਤੋਂ ਉਸ ਦੇ ਮਾਮੇ ਦਾ ਮੁੰਡਾ ਹੀਰਾ ਸਿੰਘ ਪੁੱਤਰ ਨਰਿੰਦਰ ਸਿੰਘ ਤੇ ਉਸ ਦਾ ਦੋਸਤ ਗੁਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਗਏ ਰਾਤ ਨੂੰ ਜਦੋਂ ਤਿੰਨੇ ਨੌਜਵਾਨ ਆਪਣੀ ਇਨੋਵਾ ਗੱਡੀ 'ਤੇ ਅੰਮ੍ਰਿਤਸਰ ਤੋਂ ਪੱਟੀ ਨੂੰ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਪਿੰਡ ਬੰਡਾਲਾ ਨੇੜੇ ਨੈਸ਼ਨਲ ਹਾਈਵੇ 'ਤੇ ਖੜ੍ਹੇ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ ਜਗਮੀਤ ਸਿੰਘ ਜੱਗਾ ਤੇ ਗੁਰਪਿੰਦਰ ਸਿੰਘ ਦੋਹਾਂ ਦੀ ਮੌਤ ਹੋ ਗਈ ਅਤੇ ਹੀਰਾ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ।
ਗੁਰਪਿੰਦਰ ਸਿੰਘ ਆਪਣੇ ਪਿੱਛੇ ਪਤਨੀ ਨਵਦੀਪ ਕੌਰ ਅਤੇ ਲੜਕਾ ਸਮਰੱਥ ਛੱਡ ਗਿਆ। ਪਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

189 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper