Latest News
ਫੌਜੀ ਹੈਲੀਕਾਪਟਰ ਦੀ ਖੇਤ 'ਚ ਐਮਰਜੈਂਸੀ ਲੈਂਡਿੰਗ

Published on 13 Feb, 2020 11:46 AM.


ਰੋਪੜ : ਤਕਨੀਕੀ ਨੁਕਸ ਕਾਰਨ ਫੌਜ ਦੇ ਚੇਤਕ ਹੈਲੀਕਾਪਟਰ ਨੂੰ ਵੀਰਵਾਰ ਬਨ ਮਾਜਰਾ ਪਿੰਡ ਦੇ ਖੇਤ ਵਿਚ ਉਤਰਨਾ ਪਿਆ। ਇਸ ਦੇ ਤਿੰਨੇ ਸਵਾਰ ਸੁਰੱਖਿਅਤ ਬਾਹਰ ਨਿਕਲੇ। ਆਰਮੀ ਐਵੀਏਸ਼ਨ ਕੋਰ ਦਾ ਹੈਲੀਕਾਪਟਰ ਰੁਟੀਨ ਉਡਾਣ 'ਤੇ ਸੀ ਕਿ ਪਾਇਲਟ ਨੂੰ ਫਿਊਲ ਲੀਕ ਹੋਣ ਦਾ ਸ਼ੱਕ ਪਿਆ। ਉਸ ਨੇ ਏਅਰ ਟਰੈਫਿਕ ਕੰਟਰੋਲ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਹੈਲੀਕਾਪਟਰ ਖੇਤ ਵਿਚ ਸੁਰੱਖਿਅਤ ਉਤਾਰ ਲਿਆ। ਲੋਕਾਂ ਨੇ ਕਿਹਾ ਕਿ ਹੈਲੀਕਾਪਟਰ ਬਿਜਲੀ ਤਾਰਾਂ ਤੋਂ ਬਚਦਾ ਸਵੇਰੇ ਕਰੀਬ 10 ਵਜੇ ਉਤਰਿਆ। ਸ਼ੁਰੂ ਵਿਚ ਲੋਕਾਂ ਨੇ ਸੋਚਿਆ ਕਿ ਇਹ ਹੈਲੀਕਾਪਟਰ ਨੇੜਲੇ ਬੈਂਕੁਇਟ ਹਾਲ ਵਿਚ ਵਿਆਹ ਲਈ ਕਿਸੇ ਨੇ ਕਿਰਾਏ 'ਤੇ ਲਿਆ ਹੋਣਾ। ਬਾਅਦ ਵਿਚ ਇਕ ਹੋਰ ਹੈਲੀਕਾਪਟਰ ਤਕਨੀਕੀ ਮਾਹਰਾਂ ਦੀ ਟੀਮ ਲੈ ਕੇ ਪੁੱਜਿਆ ਤੇ ਡੇਢ ਵਜੇ ਦੋਨੋਂ ਹੈਲੀਕਾਪਟਰ ਉੱਡ ਗਏ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper