Latest News
ਸੁਪਰੀਮ ਕੋਰਟ ਦੇ ਸਾਲਸ ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨੂੰ ਮਿਲੇ

Published on 19 Feb, 2020 11:49 AM.


ਨਵੀਂ ਦਿੱਲੀ : ਨਾਗਰਿਕਤਾ ਕਾਨੂੰਨਾਂ ਖਿਲਾਫ ਸ਼ਾਹੀਨ ਬਾਗ ਵਿਚ ਦੋ ਮਹੀਨਿਆਂ ਤੋਂ ਵਧ ਸਮੇਂ ਤੋਂ ਚਲ ਰਹੇ ਧਰਨੇ ਕਾਰਨ ਬੰਦ ਸੜਕ ਖੁਲ੍ਹਵਾਉਣ ਲਈ ਸੁਪਰੀਮ ਕੋਰਟ ਦੇ ਸਾਲਸਾਂ ਨੇ ਬੁੱਧਵਾਰ ਪ੍ਰੋਟੈੱਸਟਰਾਂ ਨਾਲ ਗੱਲਬਾਤ ਕੀਤੀ। ਐਡਵੋਕੇਟ ਸੰਜੇ ਹੈਗੜੇ ਤੇ ਐਡਵੋਕੇਟ ਸਾਧਨਾ ਰਾਮਚੰਦਰਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸੁਪਰੀਮ ਕੋਰਟ ਦੇ ਹੁਕਮ 'ਤੇ ਉਨ੍ਹਾਂ ਨੂੰ ਮਿਲਣ ਆਏ ਹਨ ਤੇ ਆਸ ਕਰਦੇ ਹਨ ਕਿ ਸਭ ਦੀ ਮਿਲਵਰਤਨ ਨਾਲ ਮਾਮਲਾ ਹੱਲ ਹੋ ਜਾਵੇਗਾ। ਸਾਲਸਾਂ ਨੇ ਪ੍ਰੋਟੈੱਸਟਰਾਂ ਨਾਲ ਕਰੀਬ ਦੋ ਘੰਟੇ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਵੀਰਵਾਰ ਫਿਰ ਆਉਣਗੇ। ਸੜਕ ਖੁਲ੍ਹਵਾਉਣ ਲਈ ਦਿੱਤੀ ਗਈ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ 24 ਫਰਵਰੀ ਨੂੰ ਕਰਨੀ ਹੈ।

193 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper