Latest News
ਤਾਮਿਲਨਾਡੂ 'ਚ ਸੀ ਏ ਏ ਖਿਲਾਫ਼ ਵਿਰੋਧ ਪ੍ਰਦਰਸ਼ਨ

Published on 19 Feb, 2020 11:50 AM.


ਚੇਨਈ : ਚੇਨਈ ਸਮੇਤ ਤਾਮਿਲਨਾਡੂ ਦੇ ਕਈ ਪ੍ਰਮੁੱਖ ਸ਼ਹਿਰਾਂ 'ਚ ਬੁੱਧਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਭਾਈਚਾਰਾ ਨਾਗਰਿਕਤਾ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਖਿਲਾਫ਼ ਪ੍ਰਦਰਸ਼ਨ ਕਰਦਾ ਨਜ਼ਰ ਆਇਆ। ਪ੍ਰਦਰਸ਼ਨਕਾਰੀਆਂ ਦੀ ਸੂਬਾ ਸਰਕਾਰ ਤੋਂ ਮੰਗ ਹੈ ਕਿ ਉਹ ਵਿਧਾਨਸਭਾ 'ਚ ਇਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਆਏ, ਜਿਸ ਨਾਲ ਤਾਮਿਲਨਾਡੂ 'ਚ ਸੀ ਏ ਏ ਲਾਗੂ ਨਾ ਹੋ ਸਕੇ।
ਰਾਜਧਾਨੀ ਚੇਨਈ 'ਚ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਤਾਮਿਲਨਾਡੂ ਵਿਧਾਨਸਭਾ ਦਾ ਘਿਰਾਓ ਕਰਨ ਲਈ ਕਲਾਇਵਨਾਰ ਤੋਂ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਤਿਰੰਗਾ ਫੜ ਰੱਖਿਆ ਸੀ। ਉਥੇ ਹੀ ਕੁਝ ਰਾਜਨੀਤਕ ਪਾਰਟੀਆਂ ਵੀ ਪ੍ਰਦਰਸ਼ਨ ਦੇ ਸਮਰੱਥਨ 'ਚ ਆਈਆਂ। ਮਦਰਾਸ ਹਾਈ ਕੋਰਟ ਵੱਲੋਂ ਪ੍ਰਦਰਸ਼ਨ ਦੀ ਇਜਾਜ਼ਤ ਮੰਗਲਵਾਰ ਨੂੰ ਮਿਲਣ ਤੋਂ ਬਾਅਦ ਵੀ ਰੈਲੀ ਕੱਢੀ ਗਈ। ਵਿਧਾਨਸਭਾ ਦੇ ਕੋਲ ਅਤੇ ਰੈਲੀ ਮਾਰਗ ਦੇ ਆਸ-ਪਾਸ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਸਖ਼ਤ ਕੀਤੀ ਗਈ। ਸਥਿਤੀ 'ਤੇ ਨਜ਼ਰ ਰੱਖਣ ਲਈ ਪੁਲਸ ਨੇ ਸੀ ਸੀ ਟੀ ਵੀ ਕੈਮਰੇ ਵੀ ਲਾਏ। ਉਥੇ ਹੀ ਸੂਬੇ ਦੇ ਹੋਰ ਹਿੱਸਿਆਂ 'ਚ ਜਿਸ ਤਰ੍ਹਾਂ ਕੋਇੰਬਟੂਰ, ਤਿਰਚੀ, ਕਡਲੂਰ, ਤਿਰੂਵੰੰਤਮਲਾਈ ਅਤੇ ਹੋਰ ਸ਼ਹਿਰਾਂ 'ਚ ਵੀ ਸੀ ਏ ਏ ਵਿਰੋਧੀ ਕਈ ਰੈਲੀਆਂ ਕੱਢੀਆਂ ਗਈਆਂ।

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper