Latest News
ਸ਼ਤਰੂਘਨ ਦੀ ਪਾਕਿ ਰਾਸ਼ਟਰਪਤੀ ਨਾਲ ਮੁਲਾਕਾਤ

Published on 23 Feb, 2020 09:01 AM.

ਇਸਲਾਮਾਬਾਦ : ਦੋਸਤ ਅਸਦ ਅਹਿਸਾਨ ਦੇ ਬੇਟੇ ਅਹਿਮਦ ਅਸਦ ਦੇ ਵਿਆਹ ਦੀ ਰਿਸੈਪਸ਼ਨ ਵਿਚ ਸ਼ਾਮਲ ਹੋਣ ਗਏ ਸ਼ਤਰੂਘਨ ਸਿਨਹਾ ਨੇ ਸ਼ਨੀਵਾਰ ਲਾਹੌਰ ਦੇ ਗਵਰਨਰ ਹਾਊਸ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ। ਅਲਵੀ ਦੇ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਦੋਹਾਂ ਆਗੂਆਂ ਨੇ ਹਿੰਦ ਉਪਮਹਾਦੀਪ ਵਿਚ ਅਮਨ ਲਈ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਸ਼ਮੀਰ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper