Latest News
ਦਿੱਲੀ 'ਚ ਨਾਗਰਿਕਤਾ ਕਾਨੂੰਨ ਵਿਰੋਧੀ ਤੇ ਹਮਾਇਤੀ ਟਕਰਾਏ

Published on 23 Feb, 2020 09:05 AM.

ਨਵੀਂ ਦਿੱਲੀ : ਐਤਵਾਰ ਸ਼ਾਮੀਂ ਬਾਬਰਪੁਰ ਮੈਟਰੋ ਸਟੇਸ਼ਨ ਨੇੜੇ ਨਾਗਰਿਕਤਾ ਕਾਨੂੰਨ ਵਿਰੋਧੀਆਂ ਤੇ ਹਮਾਇਤੀਆਂ ਵਿਚਾਲੇ ਪਥਰਾਅ ਹੋ ਗਿਆ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਜਾਇੰਟ ਪੁਲਸ ਕਮਿਸ਼ਨਰ ਆਲੋਕ ਕੁਮਾਰ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਕਰ ਲਈ ਗਈ।
ਇਹ ਘਟਨਾ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਸ਼ਨੀਵਾਰ ਰਾਤ ਤੋਂ ਸੀ ਏ ਏ ਖਿਲਾਫ ਧਰਨਾ ਦੇ ਰਹੇ ਕੋਈ 500 ਲੋਕਾਂ ਦੇ ਨੇੜੇ ਵਾਪਰੀ। ਇਸਤੋਂ ਬਾਅਦ ਮੈਟਰੋ ਨੇ ਜਾਫਰਾਬਾਦ ਤੇ ਮੌਜਪੁਰ-ਬਾਬਰਪੁਰ ਦੇ ਸਟੇਸ਼ਨ ਬੰਦ ਕਰ ਦਿੱਤੇ। ਜਿਸ ਸੜਕ 'ਤੇ ਸ਼ਨੀਵਾਰ ਪ੍ਰੋਟੈੱਸਟ ਸ਼ੁਰੂ ਹੋਇਆ ਉਹ ਸੀਲਮਪੁਰ ਨੂੰ ਮੌਜਪੁਰ ਤੇ ਯਮੁਨਾ ਵਿਹਾਰ ਨਾਲ ਜੋੜਦੀ ਹੈ। ਪ੍ਰੈਟੈੱਸਟਰਾਂ ਨੇ ਤਿਰੰਗੇ ਝੰਡੇ ਚੁੱਕੇ ਹੋਏ ਸਨ ਤੇ ਆਜ਼ਾਦੀ ਦੇ ਨਾਅਰੇ ਬੁਲੰਦ ਕਰ ਰਹੇ ਸਨ। ਉਨ੍ਹਾਂ ਡੌਲਿਆਂ ਨਾਲ ਨੀਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ ਤੇ ਜੈ ਭੀਮ ਦੇ ਨਾਅਰੇ ਵੀ ਲਾ ਰਹੇ ਸਨ। ਸਮਾਜੀ ਕਾਰਕੁੰਨ ਫਹੀਮ ਬੇਗ ਨੇ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਮਾਮਲੇ ਨਾਲ ਨਜਿੱਠ ਰਹੀ ਹੈ ਉਸਤੋਂ ਲੋਕ ਗੁੱਸੇ ਵਿਚ ਹਨ। ਸਥਾਨਕ ਮੌਲਵੀ ਸ਼ਮੀਮ ਅਹਿਮਦ ਨੇ ਪ੍ਰੋਟੈੱਸਟਰਾਂ ਨੂੰ ਬੇਨਤੀ ਕੀਤੀ ਕਿ ਉਹ ਥਾਂ ਖਾਲੀ ਕਰ ਦੇਣ। ਮੇਨ ਸੀਲਮਪੁਰ ਰੋਡ ਤੇ ਕਰਦਮਪੁਰੀ ਵਿਚ ਪਹਿਲਾਂ ਹੀ ਪ੍ਰੋਟੈੱਸਟ ਚਲ ਰਿਹਾ ਹੈ ਅਤੇ ਜਾਫਰਾਬਾਦ ਵਾਲਾ ਉਦੋਂ ਸ਼ੁਰੂ ਹੋ ਗਿਆ ਜਦੋਂ ਕਿ ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਤੋਂ ਸੜਕ ਖਾਲੀ ਕਰਾਉਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਸਨ। ਇਸੇ ਦੌਰਾਨ ਭਾਜਪਾ ਆਗੂ ਕਪਿਲ ਮਿਸ਼ਰਾ ਵੀ ਸੀ ਏ ਏ ਦੇ ਹੱਕ ਵਿਚ ਲੋਕਾਂ ਨੂੰ ਲੈ ਕੇ ਜਾਫਰਾਬਾਦ ਪੁੱਜ ਗਏ। ਮਿਸ਼ਰਾ ਨੇ ਪੁਲਸ ਨੂੰ ਅਲਟੀਮੇਟਮ ਦਿੱਤਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਭਾਰਤ ਵਿਚੋਂ ਜਾਣ ਤਕ ਰਾਜਧਾਨੀ ਵਿਚ ਧਰਨੇ ਨਾ ਚੁੱਕਵਾਏ ਤਾਂ ਲੋਕ ਸੜਕਾਂ 'ਤੇ ਆ ਜਾਣਗੇ।
ਭਾਰਤ ਮਾਤਾ ਕੀ ਜੈ ਤੇ ਵੰਦੇ ਮਾਤਰਮ ਦੇ ਨਾਅਰੇ ਲਾਉਂਦੇ ਆਪਣੇ ਹਮਾਇਤੀਆਂ ਨਾਲ ਘਿਰੇ ਮਿਸ਼ਰਾ ਨੇ ਇਕ ਵੀਡੀਓ ਰਾਹੀਂ ਕਿਹਾ ਕਿ ਉਹ ਦਿੱਲੀ ਪੁਲਸ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦੇ ਰਹੇ ਹਨ। ਉਹ ਜਾਫਰਾਬਾਦ ਤੇ ਚਾਂਦ ਬਾਗ ਦੀਆਂ ਸੜਕਾਂ ਖਾਲੀ ਕਰਵਾਏ। ਉਸਤੋਂ ਬਾਅਦ ਉਨ੍ਹਾਂ ਨੂੰ ਨਾ ਸਮਝਾਉਣਾ। ਉਹ ਉਨ੍ਹਾਂ ਦੀ ਨਹੀਂ ਸੁਣਨਗੇ।

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper