Latest News
ਜਹਾਜ਼ ਡਿਗਣ ਨਾਲ ਵਿੰਗ ਕਮਾਂਡਰ ਦੀ ਮੌਤ, ਐਨ ਸੀ ਸੀ ਕੈਡਟ ਗੰਭੀਰ ਜ਼ਖਮੀ

Published on 24 Feb, 2020 11:24 AM.


ਪਟਿਆਲਾ : ਤੀਜੇ ਏਅਰ ਸਕੁਐਡਰਨ ਦੇ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਸੋਮਵਾਰ ਇਥੇ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਤੇ ਐਨ ਸੀ ਸੀ ਕੈਡਟ ਸਰਕਾਰੀ ਮਹਿੰਦਰਾ ਕਾਲਜ ਦਾ ਵਿਦਿਆਰਥੀ ਵਿਪਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਉਸਦੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗੀ ਹੈ ਤੇ ਉਸਨੂੰ ਕਮਾਂਡ ਹਸਪਤਾਲ ਚੰਡੀਮੰਦਰ ਸ਼ਿਫਟ ਕਰਨਾ ਪਿਆ। ਉਹ ਸੰਗਰੂਰ-ਪਟਿਆਲਾ ਰੋਡ 'ਤੇ ਪੈਂਦੇ ਪਟਿਆਲਾ ਐਵੀਏਸ਼ਨ ਕਲੱਬ ਦਾ ਦੋ ਸੀਟਾਂ ਵਾਲਾ ਹਲਕਾ ਜਹਾਜ਼ ਉਡਾ ਰਹੇ ਸਨ। ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਲੱਬ ਦੇ ਏਅਰਪੋਰਟ ਤੋਂ ਉੱਡਣ ਦੇ ਛੇਤੀ ਬਾਅਦ 12 ਵਜ ਕੇ 50 ਮਿੰਟ 'ਤੇ ਮਿਲਟਰੀ ਏਰੀਏ bv ਵਿਚ ਹਾਦਸਾ ਵਾਪਰ ਗਿਆ। ਚੀਮਾ ਇੰਡੀਅਨ ਏਅਰ ਫੋਰਸ ਤੋਂ ਐਨ ਸੀ ਸੀ ਕੈਡਟਾਂ ਨੂੰ ਟਰੇਨਿੰਗ ਦੇਣ ਲਈ ਡੈਪੂਟੇਸ਼ਨ 'ਤੇ ਸਨ। ਇਹ ਜਹਾਜ਼ ਇਕ ਵਾਰ ਹਵਾ ਵਿਚ ਜਾਣ ਤੋਂ ਬਾਅਦ ਹਵਾ ਵਿਚੋਂ ਹੀਟ ਥਰਮਲ ਲੈ ਕੇ ਉਡਦਾ ਹੈ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper