Latest News
ਕਨ੍ਹੱਈਆ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਲਈ ਹਦਾਇਤ ਦੇਣ ਦੀ ਮੰਗ ਸੁਪਰੀਮ ਕੋਰਟ ਵੱਲੋਂ ਰੱਦ

Published on 24 Feb, 2020 11:25 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਭਾਜਪਾ ਆਗੂ ਨੰਦ ਕਿਸ਼ੋਰ ਗਰਗ ਦੀ ਉਹ ਅਰਜ਼ੀ ਰੱਦ ਕਰ ਦਿੱਤੀ, ਜਿਸ ਵਿਚ ਉਸ ਨੇ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਦਿੱਲੀ ਸਰਕਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀ ਪੀ ਆਈ ਦੇ ਆਗੂ ਕਨ੍ਹੱਈਆ ਕੁਮਾਰ 'ਤੇ 2016 ਦੇ ਦੇਸ਼ਧ੍ਰੋਹ ਦੇ ਕੇਸ ਵਿਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੀ ਹਦਾਇਤ ਕਰੇ। ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ, ''ਅਸੀਂ ਅਜਿਹੀ ਅਰਜ਼ੀ 'ਤੇ ਗੌਰ ਨਹੀਂ ਕਰਾਂਗੇ। ਇਸ ਦਾ ਫੈਸਲਾ ਕੇਸ-ਦਰ-ਕੇਸ ਆਧਾਰ 'ਤੇ ਹੋਵੇਗਾ।'' ਦਿੱਲੀ ਹਾਈਕੋਰਟ ਵੱਲੋਂ ਦਸੰਬਰ ਵਿਚ ਨਾਂਹ ਕਰ ਦੇਣ ਤੋਂ ਬਾਅਦ ਗਰਗ ਨੇ ਸੁਪਰੀਮ ਕੋਰਟ ਦਾ ਕੁੰਡਾ ਖੜਕਾਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਦਿੱਲੀ ਸਰਕਾਰ ਮਨਜ਼ੂਰੀ ਦੇਣ ਵਿਚ ਜਾਣਬੁੱਝ ਕੇ ਟਾਲਮਟੋਲ ਕਰ ਰਹੀ ਹੈ। ਹਾਈਕੋਰਟ ਨੇ ਉਸ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਸੀ ਕਿ ਉਸ ਦੀ ਮਾਮਲੇ ਵਿਚ ਨਿੱਜੀ ਦਿਲਚਸਪੀ ਲੱਗਦੀ ਹੈ। ਦਿੱਲੀ ਪੁਲਸ ਨੇ ਕਨ੍ਹੱਈਆ ਤੇ ਹੋਰਨਾਂ ਖਿਲਾਫ ਪਿਛਲੇ ਸਾਲ 14 ਜਨਵਰੀ ਨੂੰ ਦੇਸ਼ਧ੍ਰੋਹ, ਦੰਗਾ ਤੇ ਮੁਜਰਮਾਨਾ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਚਲਾਨ ਪੇਸ਼ ਕੀਤਾ ਸੀ। ਪਿਛਲੇ ਹਫਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਰਕਾਰ ਨੂੰ ਕਹਿਣਗੇ ਕਿ ਕਨ੍ਹੱਈਆ ਕੁਮਾਰ ਦੇ ਮਾਮਲੇ ਵਿਚ ਛੇਤੀ ਫੈਸਲਾ ਕਰੇ। ਉਨ੍ਹਾ ਇਹ ਪ੍ਰਤੀਕਿਰਿਆ ਦਿੱਲੀ ਦੀ ਅਦਾਲਤ ਵੱਲੋਂ ਇਸ ਮਾਮਲੇ ਦੀ ਸਟੇਟਸ ਰਿਪੋਰਟ ਮੰਗੇ ਜਾਣ 'ਤੇ ਕੀਤੀ ਸੀ। ਅਦਾਲਤ ਨੇ ਮਾਮਲਾ 3 ਅਪ੍ਰੈਲ ਤੱਕ ਟਾਲਦਿਆਂ ਪੁਲਸ ਨੂੰ ਕਿਹਾ ਸੀ ਕਿ ਉਹ ਦਿੱਲੀ ਸਰਕਾਰ ਨੂੰ ਮੁੜ ਚੇਤੇ ਕਰਾਵੇ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper