Latest News
ਹੇਮਕੁੰਟ ਸਕੂਲ ਦੇ ਸਾਲਾਨਾ ਸਮਾਗਮ 'ਚ ਬੱਚਿਆਂ ਦੀ ਕਲਾ ਨੇ ਸਭ ਕੀਲੇ

Published on 12 Mar, 2020 10:43 AM.


ਜ਼ੀਰਾ (ਭੁੱਲਰ)-ਪਿਛਲੇ ਤਿੰਨ ਦਹਾਕਿਆਂ ਤੋਂ ਮੋਗਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਵਿੱਚ ਗਿਆਨ ਦੀ ਰੌਸ਼ਨੀ ਵੰਡ ਰਹੇ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ, ਜੋ ਕਿ ਸੀਬੀਐੱਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੈ, ਇਸ ਸਕੂਲ ਦਾ ਸਾਲਾਨਾ ਇਨਾਮ ਸਮਾਰੋਹ ਤੇ ਸੱਭਿਆਚਾਰਕ ਸਮਾਗਮ 'ਦਿਸ਼ਾ' ਪੰਜਾਬ ਤੇ ਗੁਆਂਢੀ ਰਾਜਾਂ ਦੀ ਵਿਰਾਸਤ ਨੂੰ ਦਰਸਾਉਂਦੇ ਸਮਾਗਮ ਨੇ ਸਭ ਨੂੰ ਕੀਲ ਲਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਚੇਅਰਮੈਨ ਜਰਨੈਲ ਸਿੰਘ ਖੰਬੇ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਉੱਪ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਬੋਹੜ ਸਿੰਘ ਬਹਾਦਰ ਵਾਲਾ ਤੋਂ ਇਲਾਵਾ ਦਸਮੇਸ਼ ਗੁਰਮਤਿ ਪ੍ਰਚਾਰ ਸਭਾ ਦੇ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਮਾਗਮ ਵਿੱਚ ਪੁੱਜੀਆਂ ਸ਼ਖਸੀਅਤਾਂ ਦਾ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ ਡੀ ਮੈਡਮ ਰਣਜੀਤ ਕੌਰ ਸੰਧੂ ਤੇ ਪ੍ਰਿੰਸੀਪਲ ਮੰਜੂ ਅਰੋੜਾ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਹਰ ਖੇਤਰ ਵਿੱਚ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾਂ ਪਾਇਆ। ਸਮਾਗਮ ਦੌਰਾਨ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਆਇਟਮਾਂ ਤੋਂ ਬੱਚਿਆਂ ਦੇ ਮਾਪੇ ਖੂਬ ਪ੍ਰਸੰਨ ਹੋਏ ਤੇ ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਦੇ ਸਟਾਫ਼ ਵੱਲੋਂ ਬੱਚਿਆਂ ਦੀ ਕਰਵਾਈ ਗਈ ਤਿਆਰੀ ਨਾਲ, ਜੋ ਕਲਾ ਦਾ ਪ੍ਰਦਰਸ਼ਨ ਕੀਤਾ, ਉਹ ਇੱਕ ਯਾਦਗਾਰ ਬਣ ਗਿਆ। ਸਮਾਗਮ ਦਾ ਸ਼ੁਭ ਆਰੰਭ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਬਦ ਗਾਣ ਕਰਕੇ ਕੀਤਾ। ਗੁਰਵੀਰ ਕੌਰ ਤੇ ਮੁਸਕਾਨ ਕੌਰ ਦੀਆਂ ਸਾਥੀ ਵਿਦਿਆਰਥਣਾਂ ਨੇ ਬਾਬਲ ਮੇਰੀਆਂ ਗੁੱਡੀਆਂ 'ਤੇ ਕੋਰੀਓਗ੍ਰਾਫੀ ਪੇਸ਼ ਕਰਕੇ ਲੜਕੀ ਦੇ ਆਪਣੇ ਪਰਿਵਾਰ ਵਿੱਚੋਂ ਵਿੱਛੜਨ ਦਾ ਦਰਦ ਬਿਆਨ ਕਰਕੇ ਮਾਹੌਲ ਨੂੰ ਭਾਵੁਕ ਕੀਤਾ। ਗੁਰਜੋਤ, ਸੁਖਮਨ ਕੌਰ ਆਦਿ ਵਿਦਿਆਰਥੀਆਂ ਨੇ ਹਿੰਦੀ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ ।
ਸਮਾਗਮ ਦੌਰਾਨ ਜਿੱਥੇ ਸਾਲ ਭਰ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮਾਣ ਸਨਮਾਨ ਭੇਟ ਕੀਤੇ ਗਏ, ਉੱਥੇ ਸਾਲ ਭਰ ਗੈਰ-ਹਾਜ਼ਰ ਨਾ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਚ ਕੀਤਾ ਗਿਆ।

660 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper